04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵੈਲਫੇਅਰ ਸੇਵਾ ਸੁਸਾਇਟੀ ਵਲੋਂ '20 ਸਵਾਲ-20 ਇਨਾਮ' ਦਾ ਡਰਾਅ 11 ਨੂੰ

ਅਜੀਤ ਡੈਸਕ 06-04-2026
ਕੋਟਕਪੂਰਾ, 5 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਦਸਤਾਰ ਸਜਾਉਣ ਦਿਵਸ ਤੇ ਖ਼ਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ '20 ਸਵਾਲ-20 ਇਨਾਮ' ਪ੍ਰਤੀਯੋਗਤਾ ਲਈ 'ਸਿੱਖ ਦੀ ਆਨ ਤੇ ਸ਼ਾਨ ਦਸਤਾਰ' ਦਾ ਦੋ ਵਰਕਾ ਜਾਰੀ ਕੀਤਾ ਗਿਆ | ਜਾਰੀ ਕਰਨ ਸਮੇਂ ਸਮਾਜ ਸੇਵੀ ਗੁਰਿੰਦਰ ਸਿੰਘ ਕੋਟਕਪੂਰਾ, ਸੁਸਾਇਟੀ ਪ੍ਰਮੁੱਖ ਸੇਵਾਦਾਰ ਲੈਕਚਰਾਰ, ਬਲਵਿੰਦਰ ਸਿੰਘ ਕੋਟਕਪੂਰਾ, ਲੈਕਚਰਾਰ ਗੁਰਨਾਮ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਗੁਰਮੀਤ ਸਿੰਘ ਘੁਲਿਆਣੀ, ਜਸਮੀਤ ਸਿੰਘ ਮੀਤਾ ਤੇ ਕਿਸ਼ਨ ਸਿੰਘ ਆਦਿ ਹਾਜ਼ਰ ਸਨ | ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ '20 ਸਵਾਲ-20 ਇਨਾਮ' ਦਾ ਲੱਕੀ ਡਰਾਅ 11 ਅਪ੍ਰੈਲ ਨੂੰ ਸ਼ਾਮ 4-30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ, ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਡੱਬਵਾਲੀ 'ਚ ਐਸ.ਪੀ ਜਸਲੀਨ ਕੌਰ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਕਣਕ ਦੀ ਖ਼ਰੀਦ 'ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਪ੍ਰਧਾਨ ਵੜਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।