04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਈ.ਡੀ.ਐਫ.ਸੀ. ਫਸਟ ਬੈਂਕ ਵਲੋਂ ਕਾਰੋਬਾਰੀ ਨਵੇਂ ਸਾਲ ਦਾ ਆਗਾਜ਼

ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਈ.ਡੀ.ਐਫ.ਸੀ. ਫਸਟ ਬੈਂਕ ਵਲੋਂ ਕਾਰੋਬਾਰੀ ਸਾਲ 2026-27 ਦੇ ਆਗਾਜ਼ ਦੇ ਸਬੰਧ ਵਿਚ ਅਤੇ ਬੈਂਕ ਦੀ ਚੜ੍ਹਦੀ ਕਲਾ ਲਈ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਪੁਆ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਸ਼ੁੱਭ ਦਿਹਾੜੇ 'ਤੇ ਬੈਂਕ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ ਵਿਸ਼ੇਸ਼ ਤੌਰ 'ਤੇ ਪੁੱਜੇ | ਬੈਂਕ ਮੈਨੇਜਰ ਮਨਵਿੰਦਰਜੀਤ ਕੌਰ ਤੇ ਸਮੁੱਚੇ ਸਟਾਫ਼ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਦਵਿੰਦਰ ਸਿੰਘ ਰਣੀਆ ਨੇ ਸੰਬੋਧਨ ਕਰਦਿਆਂ ਜਿੱਥੇ ਆਈ.ਡੀ.ਐਫ.ਸੀ. ਫਸਟ ਬੈਂਕ ਦੇ ਸਮੁੱਚੇ ਸਟਾਫ਼ ਵਲੋਂ ਆਪਣੇ ਗ੍ਰਾਹਕਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਵਿਹਾਰ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਬੈਂਕ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ | ਇਸ ਮੌਕੇ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ, ਹਰਸ਼ ਸਚਦੇਵਾ, ਮਹਿਕ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਭੇਜ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮੋਹਿਤ ਸੰਜੇ, ਕੋਮਲਪ੍ਰੀਤ ਕੌਰ, ਖੁਸ਼ਬੂ, ਸ਼ਾਲੂ ਗੁਪਤਾ, ਸ਼ਰਿਆ, ਜਸਵਿੰਦਰ ਸਿੰਘ, ਅਮਨਦੀਪ ਕੌਰ, ਦਵਿੰਦਰ ਸਿੰਘ, ਅਨਮੋਲਦੀਪ ਸਿੰਘ, ਕਰਨਵੀਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਲੁਹਾਰਾ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ <br/> ਅਗਲੀ ਖ਼ਬਰ ਏ.ਕੇ.ਐਮ. ਨੇ ਖਸਖਸ ਦੀ ਖੇਤੀ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਨਾਂਅ 'ਤੇ ਭੇਜਿਆ ਮੰਗ ਪੱਤਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।