24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਿਦਿਆਰਥੀਆਂ ਨੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦਾ ਦੌਰਾ ਕੀਤਾ <br/>

ਅਜੀਤ ਡੈਸਕ 02-04-2026
ਮੋਗਾ, 1 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦਾ ਸੱਤਿਆ ਸਾਈਾ ਮੁਰਲੀਧਰ ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਹ ਵਿੱਦਿਅਕ ਦੌਰਾ ਦੋਵਾਂ ਸੰਸਥਾਵਾਂ ਵਿਚਕਾਰ ਹੋਏ ਸਮਝੌਤੇ (ਐਮ.ਓ.ਯੂ.) ਦੇ ਅਨੁਸਾਰ ਕੀਤਾ ਗਿਆ ਸੀ | ਕਈ ਸਾਲਾਂ ਤੋਂ ਆਯੁਰਵੈਦਿਕ ਕਾਲਜ ਅਤੇ ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ ਆਪਣੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਦੌਰੇ ਕਰਵਾਉਂਦੇ ਆ ਰਹੇ ਹਨ | ਸੱਤਿਆ ਸਾਈਾ ਮੁਰਲੀਧਰ ਆਯੁਰਵੈਦਿਕ ਕਾਲਜ ਦੇ 41 ਬੀ.ਏ.ਐਮ.ਐਸ. ਵਿਦਿਆਰਥੀਆਂ ਅਤੇ ਸਹਾਇਕ ਪ੍ਰੋਫੈਸਰ ਡਾ. ਪਿ੍ਯੰਕਾ ਦੇ ਇਕ ਸਮੂਹ ਨੇ ਫਾਰਮਾਕੋਗਨੋਸੀ ਵਿਭਾਗ, ਹਰਬਲ ਗਾਰਡਨ ਤੇ ਖੋਜ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ, ਫਾਰਮਾਕੋਗਨੋਸੀ ਦੇ ਮੁਖੀ ਡਾ. ਵੇਦਪਾਲ ਦੁਆਰਾ ਤਕਨੀਕੀ ਸੂਝ ਪ੍ਰਦਾਨ ਕੀਤੀ ਗਈ | ਟੂਰ ਦੇ ਵਿੱਦਿਅਕ ਕੋਆਰਡੀਨੇਟਰ ਲਵਕੇਸ਼ ਸਿੰਘ ਦੁਆਰਾ ਪੂਰੀ ਫੇਰੀ ਦਾ ਤਕਨੀਕੀ ਸ਼ੁੱਧਤਾ ਨਾਲ ਤਾਲਮੇਲ ਕੀਤਾ ਗਿਆ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨਾਲ ਇਕ ਇੰਟਰ ਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਫਾਰਮੇਸੀ ਦੇ ਖੇਤਰ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕੀਤੀ ਗਈ |

ਪਿਛਲੀ ਖ਼ਬਰ ਜਨਕ ਰਾਜ ਨੇ ਥਾਣਾ ਬਾਘਾ ਪੁਰਾਣਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਐਸ.ਐਮ.ਐਮ.ਬੀ. ਸਕੂਲ 'ਚ ਵਿੱਦਿਅਕ ਸਾਲ ਦੀ ਆਰੰਭਤਾ ਸੰਬੰਧੀ ਪਾਠ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।