30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦਾ ਦੇਸ਼ ਦੀ ਤਰੱਕੀ 'ਚ ਅਹਿਮ ਯੋਗਦਾਨ-ਬਰਾੜ, ਭੱਟੀ

ਅਜੀਤ ਡੈਸਕ 09-03-2026
ਠੱਠੀ ਭਾਈ, 8 ਮਾਰਚ (ਜਗਰੂਪ ਸਿੰਘ ਮਠਾੜੂ)-ਰੋਜ਼ੀ ਰੋਟੀ ਦੀ ਖਾਤਰ ਭਾਰਤ ਤੋਂ ਵਿਦੇਸ਼ਾਂ ਦੀ ਧਰਤੀ 'ਤੇ ਗਏ ਪੰਜਾਬੀਆਂ ਦਾ ਆਪਣੇ ਵਤਨ ਨਾਲ ਪਿਆਰ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ | ਭਾਵੇਂ ਉਹ ਹਜ਼ਾਰਾਂ ਮੀਲ ਦੂਰ ਵੱਸਦੇ ਹੋਣ ਪਰ ਉਨ੍ਹਾਂ ਦੇ ਦਿਲਾਂ 'ਚ ਆਪਣੇ ਪਿੰਡਾਂ, ਆਪਣੇ ਲੋਕਾਂ ਤੇ ਆਪਣੇ ਦੇਸ਼ ਲਈ ਮੋਹ ਕਦੇ ਘੱਟ ਨਹੀਂ ਹੁੰਦਾ | ਇਹ ਵਿਚਾਰ ਪ੍ਰਵਾਸੀ ਭਾਰਤੀਆਂ ਦੀ ਠੇਕੇਦਾਰ ਹਰਬੰਸ ਸਿੰਘ ਮਧੇਕੇ ਦੀ ਅਗਵਾਈ ਵਿਚ ਹੋਈ ਇਕ ਅਹਿਮ ਮੀਟਿੰਗ ਦੌਰਾਨ ਮੁੱਖ ਮਹਿਮਾਨ ਬਲਜਿੰਦਰ ਬਰਾੜ ਯੂ. ਐਸ. ਏ. ਸਾਹੋਕੇ ਤੇ ਸੀਨੀਅਰ ਆਗੂ ਕੁਲਦੀਪ ਸਿੰਘ ਭੱਟੀ ਪੱਤੋ ਨੇ ਪ੍ਰਗਟ ਕੀਤੇ | ਮੀਟਿੰਗ 'ਚ ਬਲਜਿੰਦਰ ਬਰਾੜ ਸਾਹੋਕੇ ਯੂ.ਐਸ.ਏ., ਠੇਕੇਦਾਰ ਹਰਬੰਸ ਸਿੰਘ ਮਧੇਕੇ, ਜਗਪ੍ਰੀਤ ਸਿੰਘ ਬਰਾੜ ਪ੍ਰੋਪ: ਮਹਿਕਦਾ ਮਧੂ ਮੱਖੀ ਫਾਰਮ ਥਰਾਜ, ਮਹਿੰਦਰ ਸਿੰਘ ਬਰਾੜ ਯੂ.ਐਸ.ਏ., ਰਣਜੀਤ ਗੋਰਾ ਪੱਤੋ ਸਵੀਟਸ ਕੈਨੇਡਾ, ਸੀਨੀਅਰ ਰਾਜਸੀ ਆਗੂ ਕੁਲਦੀਪ ਸਿੰਘ ਭੱਟੀ ਪੱਤੋ, ਅਵਤਾਰ ਬਰਾੜ ਯੂ.ਕੇ., ਕਰਮ ਸਿੰਘ ਕੌਰੀ ਕੈਨੇਡਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸੈਟਲ ਹੋਏ ਪੰਜਾਬੀਆਂ ਵਲੋਂ ਪਿੰਡਾਂ 'ਚ ਸਕੂਲਾਂ, ਗੁਰਦੁਆਰਿਆਂ, ਹਸਪਤਾਲਾਂ ਤੇ ਹੋਰ ਸਮਾਜਿਕ ਭਲਾਈ ਦੇ ਕੰਮਾਂ ਲਈ ਖੁੱਲ੍ਹ ਕੇ ਦਾਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ ਲਈ ਉਤਸ਼ਾਹਿਤ ਰਹਿੰਦੇ ਹਨ |
ਪਿਛਲੀ ਖ਼ਬਰ ਪੰਜਾਬ ਦੇ ਬਜਟ ਵਿਚ ਸਿਹਤ ਲਈ ਰੱਖਿਆ ਗਿਆ ਫ਼ੰਡ ਬਹੁਤ ਘੱਟ-ਡਾ. ਅਰੁਣ, ਗਿੱਲ ਅਗਲੀ ਖ਼ਬਰ ਚਾਰ ਸਾਲ ਬਾਅਦ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣਾ ਚੋਣ ਸਟੰਟ-ਐਡਵੋਕੇਟ ਰਵੀ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।