30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਾਤਾ ਹਰ ਕੌਰ ਟਰੱਸਟ ਦਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 09-03-2026
ਮੋਗਾ, 8 ਮਾਰਚ (ਜਸਪਾਲ ਸਿੰਘ ਬੱਬੀ)-ਮਾਤਾ ਹਰ ਕੌਰ ਟਰੱਸਟ ਦਾ 33ਵਾਂ ਸਾਲਾਨਾ ਇਨਾਮ ਵੰਡ ਸਮਾਗਮ ਜਗਤ ਖਾਲਸਾ ਕਾਲਜ ਫਾਰ ਵੋਮੈਨ ਮਹਿਣਾ ਵਿਖੇ ਹੋਇਆ | ਪ੍ਰਧਾਨਗੀ ਮੰਡਲ 'ਚ ਜਗਤ ਸੇਵਕ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ, ਮੁੱਖ ਮਹਿਮਾਨ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ, ਸੁਨੀਤ ਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ, ਲਾਲ ਸਿੰਘ, ਤਰਸੇਮ ਕੁਮਾਰ, ਹਰਚਰਨ ਸਿੰਘ, ਵਿਨੀਤ ਕੁਮਾਰ, ਸੁਰਿੰਦਰ ਸਿੰਘ, ਸਕੂਲ ਪਿ੍ੰਸੀਪਲ ਬਲਜਿੰਦਰ ਕੌਰ, ਕੁਲਵਿੰਦਰ ਕੌਰ ਕਾਉਂਕੇ ਤੇ ਕਾਲਜ ਪਿ੍ੰਸੀਪਲ ਦਲਜੀਤ ਕੌਰ ਹਠੂਰ ਸ਼ਾਮਿਲ ਹੋਏ | ਲਾਲ ਸਿੰਘ ਨੇ ਦੱਸਿਆ ਕਿ ਮਾਤਾ ਹਰ ਕੌਰ ਟਰੱਸਟ ਦੀ ਸਥਾਪਨਾ 1993 'ਚ ਹੋਈ ਤੇ 1994 ਵਿਚ ਪਹਿਲੀ ਵਾਰ ਪ੍ਰੀਖਿਆ ਲਈ ਗਈ | ਉਨ੍ਹਾਂ ਦੱਸਿਆ ਕਿ ਲਿਖਤੀ ਪ੍ਰੀਖਿਆ 'ਚ ਪੰਜਵੀਂ ਜਮਾਤ ਦੇ 38 ਸਰਕਾਰੀ ਸਕੂਲ, 5 ਪ੍ਰਾਈਵੇਟ ਸਕੂਲ, ਅੱਠਵੀਂ ਜਮਾਤ ਦੇ 28 ਸਰਕਾਰੀ ਸਕੂਲ, 5 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਲਿਖਤੀ ਪ੍ਰੀਖਿਆ 'ਚੋਂ ਪੰਜਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ 11 ਬੱਚਿਆਂ, ਪ੍ਰਾਈਵੇਟ ਸਕੂਲਾਂ ਦੇ 4 ਬੱਚਿਆਂ ਤੇ ਅੱਠਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ 8 ਬੱਚਿਆਂ ਤੇ ਪ੍ਰਾਈਵੇਟ ਦੇ 4 ਬੱਚਿਆਂ ਨੇ ਮੈਰਿਟ ਵਿਚ ਸਥਾਨ ਹਾਸਲ ਕੀਤਾ | ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦੀ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ | ਇਸ ਸਮੇਂ ਵਿਦਿਆਰਥੀ, ਮਾਪੇ ਤੇ ਅਧਿਆਪਕ ਸ਼ਾਮਿਲ ਸਨ | ਸਟੇਜ ਦੀ ਕਾਰਵਾਈ ਲਾਲ ਸਿੰਘ ਦੇ ਨਾਲ ਸਕੂਲ ਅਧਿਆਪਕ ਮਨਿੰਦਰ ਕੌਰ ਤੇ ਵੀਰਪਾਲ ਮੈਡਮ ਨੇ ਨਿਭਾਈ |
ਪਿਛਲੀ ਖ਼ਬਰ ਕੈਨੇਡੀਅਨ ਗੁਰਦੇਵ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ 'ਉਦਰੇਵਾਂ' ਲੋਕ ਅਰਪਣ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।