02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੋਗਾ 'ਚ ਕਿ੍ਕਟ ਨੂੰ ਮਜ਼ਬੂਤੀ ਦੇਣ ਲਈ ਤਜਰਬੇਕਾਰ ਕੋਚ ਮੋਹਨ ਸੁੰਦਰ ਦਾਸ ਦੀ ਨਿਯੁਕਤੀ-ਕਮਲ ਅਰੋੜਾ <br/>

ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਤਜਰਬੇਕਾਰ ਕਿ੍ਕਟ ਕੋਚ ਮੋਹਨ ਸੁੰਦਰ ਦਾਸ ਨੇ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਲਈ ਕਿ੍ਕਟ ਕੋਚ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ | ਮੋਹਨ ਸੁੰਦਰ ਦਾਸ ਕੋਲ ਕਿ੍ਕਟ ਕੋਚਿੰਗ ਦਾ ਵਿਸ਼ਾਲ ਤਜਰਬਾ ਹੈ | ਉਨ੍ਹਾਂ ਨੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੋਂ ਕਿ੍ਕਟ ਕੋਚਿੰਗ ਵਿਚ ਡਿਪਲੋਮਾ ਕੀਤਾ ਹੋਇਆ ਹੈ ਤੇ ਉਹ ਬੀ.ਸੀ.ਸੀ.ਆਈ. ਤੇ ਐਨ.ਸੀ.ਏ. ਲੈਵਲ ਇਕ ਸਰਟੀਫਿਕੇਸ਼ਨ ਵੀ ਰੱਖਦੇ ਹਨ | ਉਹ ਪਹਿਲਾਂ ਵੈਸਟਰਨ ਨਾਵਲ ਕਮਾਂਡ ਮੁੰਬਈ, ਈਸਟਰਨ ਨਾਵਲ ਕਮਾਂਡ ਵਿਸਾਖਾਪਟਨਮ, ਆਂਧਰਾ ਯੂਨੀਵਰਸਿਟੀ ਤੇ ਐਸੋਸੀਏਸ਼ਨ ਨਾਲ ਕੋਚ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਇਸ ਮੌਕੇ ਕਮਲ ਅਰੋੜਾ ਅਪੈਕਸ ਮੈਂਬਰ ਮੋਹਾਲੀ ਤੇ ਪ੍ਰਦੀਪ ਮੋਂਗਾ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਦੌਰਾਨ ਸੀਨੀਅਰ ਕੋਚ ਬੇਅੰਤ ਸਿੰਘ ਢਿੱਲੋਂ, ਕਪਿਲ ਦੇਵ, ਪੈਟਰਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਚੇਅਰਮੈਨ ਵਿਨੋਦ ਮਿੱਤਲ ਅਤੇ ਦੇਸ਼ ਭਗਤ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੈਕਚਰਾਰ ਕਰਮਜੀਤ ਕੌਰ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਗਮ <br/> ਅਗਲੀ ਖ਼ਬਰ ਕੋਰ ਕਮੇਟੀ ਦੀ ਮੀਟਿੰਗ 'ਚ 'ਪੰਜਾਬ ਬਚਾਓ ਰੈਲੀ' ਦੀਆਂ ਤਿਆਰੀਆਂ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।