16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਿਡ ਡੇਅ ਮੀਲ ਵਰਕਰਾਂ ਸੀਟੂ ਵਿਚ ਹੋਈਆਂ ਸ਼ਾਮਿਲ

ਮਿਡ ਡੇਅ ਮੀਲ ਵਰਕਰਾਂ ਸੀਟੂ ਵਿਚ ਸ਼ਾਮਿਲ ਹੋਣ ਸਮੇਂ ਸੂਬਾ ਸਕੱਤਰ ਬਲਕਾਰ ਸਿੰਘ ਨਾਲ | <br/> 23-02-2026
ਬਠਿੰਡਾ, 22 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਜ਼ਿਲੇ੍ਹ ਅਧੀਨ ਪੈਂਦੇ ਬਲਾਕ ਭਗਤਾ ਅਤੇ ਭਾਈਰੂਪਾ ਦੀਆਂ ਮਿੱਡ ਡੇਅ ਮੀਲ ਵਰਕਰਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਅਹਿਮ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਕੁਲਵਿੰਦਰ ਕੌਰ ਆਦਮਪੁਰਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੀਟੂ ਯੂਨੀਅਨ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਕਿਸਾਨ ਆਗੂ ਡਾ. ਸੁਖਮਿੰਦਰ ਸਿੰਘ ਬਾਠ ਵੀ ਮÏਜੂਦ ਸਨ¢ ਇਸ ਮੌਕੇ ਮਿੱਡ ਡੇਅ ਮੀਲ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਪਹਿਲਾਂ ਲਾਲ ਝੰਡੇ ਨਾਲ ਜੁੜੀ ਹੋਈ ਸੀ ਪਰ ਹੁਣ ਉਹ ਸੀਟੂ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹਨ ਤੇ ਅਗਲੇ ਸੰਘਰਸ਼ ਸੀਟੂ ਦੇ ਝੰਡੇ ਹੇਠਾਂ ਲੜੇ ਜਾਣਗੇ | ਉਨ੍ਹਾਂ ਦਾ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਸੀਟੂ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਲੜਾਈ ਲਾਲ ਝੰਡੇ ਤੋਂ ਬਿਨ੍ਹਾਂ ਨਾ ਤਾਂ ਲੜੀ ਜਾ ਸਕਦੀ ਹੈ ਨਾ ਹੀ ਜਿੱਤੀ ਜਾ ਸਕਦੀ ਹੈ, ਜਿਸ ਲਈ ਉਨ੍ਹਾਂ ਦੀ ਜਥੇਬੰਦੀ ਮਿਡ ਡੇਅ ਮੀਲ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਤੇਜ ਕਰੇਗੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ ਡੇਅ ਮੀਲ ਵਰਕਰਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਦਰਜਾਚਾਰ ਮੁਲਾਜ਼ਮਾਂ ਵਜੋਂ ਪੱਕੇ ਤÏਰ 'ਤੇ ਭਰਤੀ ਕੀਤਾ ਜਾਵੇ ਅਤੇ ਪੱਕੇ ਹੋਣ ਤੱਕ ਘੱਟੋ -ਘੱਟ ਉਜ਼ਰਤਾਂ ਦੇ ਘੇਰੇ ਵਿਚ ਲਿਆਂਦਾ ਜਾਵੇ | ਕਿਸਾਨ ਆਗੂ ਡਾ. ਸੁਖਮਿੰਦਰ ਸਿੰਘ ਬਾਠ ਨੇ ਕਿਹਾ ਕਿ ਹਰਿਆਣੇ ਵਿੱਚ ਮਿੱਡ ਡੇ ਮੀਲ ਦਾ ਮਾਣ ਭੱਤਾ 7500 ਰੁਪਏ ਪ੍ਰਤੀ ਮਹੀਨਾ ਹੈ ਜਦੋਂਕਿ ਪੰਜਾਬ ਵਿਚ ਸਿਰਫ਼ 3000 ਰੁਪਏ ਪ੍ਰਤੀ ਹੀ ਦਿੱਤਾ ਜਾਂਦਾ ਹੈ ਤੇ ਆਰਥਿਕ ਸ਼ੋਸ਼ਣ ਹੈ ਜੋ ਤੁਰੰਤ ਬੰਦ ਹੋਣਾ ਚਾਹੀਦਾ | ਇਸ ਮੌਕੇ ਵੀਰਪਾਲ ਕੌਰ, ਰਾਣੀ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ ਆਦਿ ਮੌਜੂਦ ਸਨ¢
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਰੇਹੜੀ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ ਵਾਲੇ ਦੀ ਪਲੇਠੀ ਧਾਰਮਿਕ ਪੁਸਤਕ 'ਸਿੱਖੀ ਦੇ ਥੰਮ੍ਹ' ਨੂੰ ਮਿਲ ਰਿਹੈ ਭਰਵਾਂ ਹੁੰਗਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।