16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਇੰਜ: ਨਛੱਤਰ ਸਿੰਘ ਨੂੰ ਸੂਬਾ ਸਕੱਤਰ ਚੁਣੇ ਜਾਣ 'ਤੇ ਕੀਤਾ ਸਨਮਾਨਿਤ

ਅਜੀਤ ਡੈਸਕ 23-02-2026
ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ)-ਟੈਕਨੀਕਲ ਸਰਵਿਸ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਚੋਣ ਵਿਚ ਡਵੀਜ਼ਨ ਮੌੜ ਦੇ ਸਾਥੀ ਇੰਜ: ਨਛੱਤਰ ਸਿੰਘ ਨੂੰ ਸਰਬਸੰਮਤੀ ਨਾਲ ਸੂਬਾ ਸਕੱਤਰ ਚੁਣ ਲਿਆ ਗਿਆ | ਇੰਜ: ਨਛੱਤਰ ਸਿੰਘ ਚੋਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਡਵੀਜ਼ਨ ਮੌੜ ਦੇ ਸਾਥੀਆਂ ਵਲੋਂ ਸਬ ਡਵੀਜ਼ਨ ਰਾਮਾਂ ਵਿਖੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ | ਇਸ ਮੌਕੇ ਸਾਬਕਾ ਸਰਕਲ ਆਗੂ ਬਲਜਿੰਦਰ ਸ਼ਰਮਾ, ਸਰਕਲ ਸਕੱਤਰ ਬੇਅੰਤ ਸਿੰਘ, ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ, ਡਵੀਜ਼ਨ ਸਕੱਤਰ ਮਨਜਿੰਦਰ ਸ਼ਰਮਾ, ਡਵੀਜ਼ਨ ਮੀਤ ਸਕੱਤਰ ਗੁਰਜੀਤ ਸਿੰਘ, ਡਵੀਜ਼ਨ ਮੀਤ ਪ੍ਰਧਾਨ ਪਿ੍ਤਪਾਲ ਗੋਲਡੀ, ਤਲਵੰਡੀ ਸਾਬੋ ਦੇ ਕਮੇਟੀ ਮੈਂਬਰ ਮਨਪ੍ਰੀਤ ਸਿੰਘ, ਸੰਜੀਵ ਕੁਮਾਰ, ਰਮਨਦੀਪ ਸ਼ਰਮਾ, ਰਾਜਦੀਪ ਸਿੰਘ, ਕੋਟਸ਼ਮੀਰ ਕਮੇਟੀ ਦੇ ਮੈਂਬਰ ਰਾਜਿੰਦਰ ਕੁਮਾਰ ਸੁਖਪਾਲ ਸਿੰਘ, ਜੇਈ ਕੌਸ਼ਲ ਜੈਨ, ਸਬ ਡਵੀਜ਼ਨ ਰਾਮਾਂ ਦੇ ਜੇ ਈ ਹਰਵਿੰਦਰ ਸਿੰਘ ਕੈਸ਼ੀਅਰ, ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਜਗਦੀਪ ਸਿੰਘ, ਸਕੱਤਰ ਹਰਜੀਤ ਸਿੰਘ, ਮੀਤ ਸਕੱਤਰ ਲਾਭਦੀਪ ਸਿੰਘ, ਐਮ.ਐਸ.ਯੂ.ਦੇ ਇਕਬਾਲ ਸਿੰਘ, ਜਤਿੰਦਰ ਸਿੰਘ, ਤੀਰਥ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਭਾਈ ਮਸਤਾਨ ਸਿੰਘ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਾਡੀ ਬਿਲਡਿੰਗ ਮੁਕਾਬਲੇ ਵਿਚ ਕੋਟਸ਼ਮੀਰ ਦੇ ਨੌਜਵਾਨ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।