16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕੋਟਕਪੂਰਾ ਦੀ ਸੰਸਥਾ ਵਲੋਂ ਕੈਂਪ ਲਗਾ ਕੇ 40 ਯੂਨਿਟ ਖੂਨ ਇਕੱਤਰ
ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ ਪਾਏ

ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਲਗਾਏ ਕੈਂਪ ਮੌਕੇ ਖੂਨਦਾਨ ਕਰਦੇ ਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਹੌਸਲਾ ਅਫਜਾਈ ਕਰਦੇ ਹੋਏ ਸਰਪੰਚ ਗੋਪੀ ਕੋਟਲਾ ਤੇ ਪਿੰਡ ਵਾਸੀ | ਤਸਵੀਰ : ਮਾਣੂੰਕੇ
23-02-2026
ਬਾਘਾ ਪੁਰਾਣਾ, 22 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਪਿੰਡ ਲਧਾਈ ਕੇ ਨੂੰ ਜਾਂਦੇ ਰਾਹ ਵਾਲੀ ਨਹਿਰ ਉੱਪਰ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਬਰਾੜ (ਗੋਪੀ ਕੋਟਲਾ) ਤੇ ਪੰਚਾਇਤ ਮੈਂਬਰਾਂ ਦੇ ਉੱਦਮ ਨਾਲ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਆਰੰਭਤਾ ਦੋ ਦਿਨ ਪਹਿਲਾਂ ਕੀਤੀ ਗਈ ਸੀ | ਇਸ ਮੌਕੇ ਪਾਠਾਂ ਦੇ ਭੋਗ ਪਾਉਣ ਤੋਂ ਇਲਾਵਾ ਇਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਖੂਨ ਇਕੱਤਰ ਕਰਨ ਲਈ ਕੋਟਕਪੂਰਾ ਦੀ ਪ੍ਰਸਿੱਧ ਸੰਸਥਾ ਪੀ.ਬੀ.ਜੀ. ਵੈੱਲਫੇਅਰ ਕਲੱਬ ਦੇ ਗੁਰਜੰਟ ਸਿੰਘ ਸਰਾਂ ਦਿਹਾਤੀ ਇੰਚਾਰਜ ਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਪਹੁੰਚੇ, ਜਿਨ੍ਹਾਂ ਨੇ ਸਾਰਾ ਪ੍ਰਬੰਧ ਕਰਕੇ ਦਾਨੀ ਸੱਜਣਾਂ ਤੋਂ ਖੂਨ ਇਕੱਠਾ ਕੀਤਾ | ਇਸ ਮੌਕੇ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਘਰ ਦੇ ਪਾਠੀ ਸਿੰਘਾਂ ਵਲੋਂ ਪਿੰਡ ਦੀ ਚੜ੍ਹਦੀ ਕਲਾ, ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਗੋਪੀ ਕੋਟਲਾ ਤੇ ਹੋਰਨਾਂ ਮੁਹਤਬਰ ਸ਼ਖ਼ਸੀਅਤਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਾਠ ਕਰਵਾਉਣ ਦੀ ਪ੍ਰਕਿਰਿਆ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਸਾਡੇ ਪਿੰਡ ਦੇ ਬਜ਼ੁਰਗਾਂ ਵਲੋਂ ਸ਼ੁਰੂ ਕੀਤੀ ਗਈ ਸੀ, ਕਿਉਂਕਿ ਉਸ ਸਮੇਂ 'ਚ ਪਿੰਡ ਅਤੇ ਆਸੇ ਪਾਸੇ ਦੇ ਦੁਖੀ ਹੋਏ ਲੋਕਾਂ ਵਲੋਂ ਇਸ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਸਨ, ਬਜ਼ੁਰਗਾਂ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਰਲ ਕੇ ਇਸ ਸਾਂਝੀ ਜਗ੍ਹਾ ਉੱਪਰ ਪਾਠ ਕਰਵਾਉਣੇ ਸ਼ੁਰੂ ਕੀਤੇ ਜੋ ਉਕਤ ਸਮੇਂ ਤੋਂ ਲਗਾਤਾਰ ਚੱਲਦੇ ਆ ਰਹੇ ਹਨ | ਸਰਪੰਚ ਗੋਪੀ ਨੇ ਕਿਹਾ ਕਿ ਇਸ ਵਾਰ ਇਸ ਸਾਂਝੇ ਕਾਰਜ ਨੂੰ ਹੋਰ ਵਿਸ਼ਾਲ ਕਰਦਿਆਂ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ ਨੂੰ ਪਿੰਡ ਦੇ ਲੋਕਾਂ ਅਤੇ ਆਸ ਪਾਸ ਤੋਂ ਪਹੁੰਚੀਆਂ ਹੋਈਆਂ ਸੰਗਤਾਂ ਦਾ ਵੱਡਾ ਸਹਿਯੋਗ ਮਿਲਿਆ | ਕੈਂਪ ਦੀ ਸਮਾਪਤੀ ਤੱਕ 40 ਯੂਨਿਟ ਖੂਨ ਦਾਨ ਵਜੋਂ ਇਕੱਠਾ ਹੋਇਆ | ਇਸ ਮੌਕੇ ਤਰਸੇਮ ਸਿੰਘ ਮੈਂਬਰ, ਜੁਗਰਾਜ ਸਿੰਘ, ਕੁਲਦੀਪ ਸਿੰਘ ਫ਼ੌਜੀ, ਗੁਰਪਿਆਸ ਸਿੰਘ, ਸਰਬਜੀਤ ਸਿੰਘ ਮੈਂਬਰ, ਡਾ. ਆਤਮਾ ਸਿੰਘ ਪੱਪੂ, ਧਰਮ ਸਿੰਘ ਧਰਮਾ, ਪ੍ਰੀਤਮ ਸਿੰਘ ਗੁਰਦੁਆਰਾ ਪ੍ਰਧਾਨ, ਲਵਪ੍ਰੀਤ ਸਿੰਘ ਲੱਭਾ, ਹਰਪ੍ਰੀਤ ਸਿੰਘ ਹੈਪੀ, ਨਰਦੀਪ ਸਿੰਘ ਕਿੰਗਰਾ, ਦਿਲਬਾਗ ਸਿੰਘ, ਨਿਰੰਜਨ ਸਿੰਘ, ਅਨਮੋਲ ਸਿੰਘ, ਮਿਲਖਾ ਸਿੰਘ, ਪਵਨਦੀਪ ਸਿੰਘ, ਪਰਵਿੰਦਰ ਸਿੰਘ, ਸੁੱਖਾ ਸਿੰਘ ਆਦਿ ਨੇ ਸੇਵਾ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਖੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ |

ਪਿਛਲੀ ਖ਼ਬਰ ਕੋਕਰੀ ਹੇਰਾਂ ਦੇ ਖੇਡ ਮੇਲੇ 'ਚ ਪਹੁੰਚੇ ਵਿਧਾਇਕ ਬਿਲਾਸਪੁਰ
ਅਗਲੀ ਖ਼ਬਰ ਸਿਲਵਰ ਜੋਨ ਉਲੰਪੀਆਡ 'ਚ ਐਸ. ਐਮ. ਡੀ. ਵਰਲਡ ਸਕੂਲ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।