15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰਦੁਆਰਾ ਭਾਈ ਲਾਲੋ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ ਸੰਪੰਨ

ਅਜੀਤ ਡੈਸਕ 23-02-2026
ਕੋਟ ਈਸੇ ਖਾਂ, 22 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਾਲੋ ਜੀ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਭਾਈ ਲਾਲੋ ਜੀ, ਸ੍ਰੀ ਅੰਮਿ੍ਤਸਰ ਸਾਹਿਬ ਰੋਡ ਵਿਖੇ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੁੱਜ ਕੇ ਗੁਰੂ ਜੱਸ ਦਾ ਲਾਹਾ ਲਿਆ | ਸਮਾਗਮ ਦੇ ਸਬੰਧ ਵਿਚ ਲੰਘੀ 20 ਫਰਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਨ ਤੇ ਦੂਜੇ ਦਿਨ 21 ਫਰਵਰੀ ਨੂੰ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਅਖੀਰਲੇ ਦਿਨ 22 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਸੰਗਤਾਂ ਨੂੰ ਜਿੱਥੇ ਗੁਰਬਾਣੀ ਦੇ ਮਨੋਹਰ ਮਈ ਕੀਰਤਨ ਦੁਆਰਾ ਨਿਹਾਲ ਕੀਤਾ, ਉੱਥੇ ਹੀ ਉਨ੍ਹਾਂ ਨੇ ਗੁਰਬਾਣੀ ਵਿਆਖਿਆ ਤੇ ਗੁਰੂ ਇਤਿਹਾਸ ਰਾਹੀਂ ਸੇਧ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਗਤ ਗੁਰੂ ਬਾਬਾ ਨਾਨਕ ਜੀ ਨੇ ਸਾਨੂੰ ਜਾਤ ਪਾਤ, ਵਹਿਮਾਂ ਭਰਮਾਂ ਤੇ ਹੋਰ ਸਮਾਜਿਕ ਬੁਰਾਈਆਂ 'ਚੋਂ ਕੱਢ ਕੇ ਚੰਗੀ ਜੀਵਨ ਜਾਂਚ ਜਿਉਂ ਦੇ ਨਾਲ ਪਰਮਾਰਥ ਦੇ ਸਹੀ ਰਸਤੇ 'ਤੇ ਚੱਲਣ ਦਾ ਵਧੀਆ ਰਸਤਾ ਗੁਰਬਾਣੀ ਦੇ ਰਾਹੀਂ ਦਿਖਾ ਕੇ ਇੱਕ ਸੱਚੇ ਸਿੱਖ ਦੀ ਸਹੀ ਪਰਿਭਾਸ਼ਾ ਸਿਖਾਈ ਤੇ ਸਾਨੂੰ ਅੱਜ ਲੋੜ ਹੈ ਕਿ ਮਹਾਨ ਕਿਰਤੀ ਗੁਰਸਿੱਖ ਭਾਈ ਲਾਲੋ ਜੀ ਵਾਂਗ ਜਾਤਾਂ ਪਾਤਾਲ ਤੋਂ ਉੱਪਰ ਉੱਠ ਕੇ ਇਕ ਹੋਈਏ ਤੇ ਸਹੀ ਅਰਥਾਂ ਵਿੱਚ ਗੁਰੂ ਦੇ ਲੜ ਲੱਗ ਕੇ ਆਪਣਾ ਅਗਲੇਰਾ ਸਮਾਂ ਸੇਵਾ ਸਿਮਰਨ ਤੇ ਇਤਫ਼ਾਕ ਨਾਲ ਬਤੀਤ ਕਰੀਏ | ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਨੌਜਵਾਨ ਸੇਵਾਦਾਰਾਂ ਨੇ ਗੁਰਦੁਆਰਾ ਦੇ ਸਾਹਿਬ ਦੇ ਬਾਹਰ ਦੁੱਧ ਦੇ ਲੰਗਰ ਦੀਆਂ ਸੇਵਾਵਾਂ ਵੀ ਨਿਭਾਈਆਂ | ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਦੇ ਰਾਗੀ ਜਥੇ ਦਾ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਪੁੱਜੀਆਂ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨਾਮਵਰ ਧਾਰਮਿਕ
ਪਿਛਲੀ ਖ਼ਬਰ ਆਈ. ਐਸ. ਐਫ. ਕਾਲਜ ਵਿਖੇ ਪੀ. ਐਮ. ਵਿਸ਼ਵਕਰਮਾ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਕਾਲਜ ਵਿਖੇ ਇਕ ਰੋਜ਼ਾ ਸਫ਼ਾਈ ਅਭਿਆਨ ਚਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।