ਮੋਗਾ, 18 ਫਰਵਰੀ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਵਿਖੇ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਵਿਖੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਹੁਲ ਗਾਂਧੀ ਤੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਹਿਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਰਾਸ਼ਟਰੀ ਪ੍ਰਧਾਨ ਮਹਿਲਾ ਕਾਂਗਰਸ ਅਲਕਾ ਲਾਂਬਾ ਦੇ ਹੁਕਮਾਂ ਅਨੁਸਾਰ ਮਹਿਲਾ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨਾਲ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਦੇਵ ਕੌਰ ਵਲੋਂ ਇਕ ਮੀਟਿੰਗ ਰੱਖੀ ਗਈ | ਮਹਿਲਾ ਕਾਂਗਰਸ ਦੀ ਮੀਟਿੰਗ ਵਿਚ ਸ਼ਾਮਲ ਨਵੇਂ ਬਲਾਕ ਪ੍ਰਧਾਨ ਪਰਮਜੀਤ ਕੌਰ ਕੋਟ ਈਸੇ ਖਾਂ, ਪਿਆਰ ਕੌਰ ਸਿਟੀ ਪ੍ਰਧਾਨ ਮੋਗਾ, ਦਲਜੀਤ ਕੌਰ ਜਨਰਲ ਸੈਕਟਰੀ ਮੋਗਾ, ਪਰਮਜੀਤ ਕੌਰ ਜਨਰਲ ਸਿਟੀ ਮੋਗਾ, ਕਿਰਨਦੀਪ ਕੌਰ ਬਲਾਕ ਸੈਕਟਰੀ ਮੋਗਾ ਦੋ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ-ਨਾਲ ਪੁਰਾਣੇ ਚੁਣੇ ਹੋਏ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਨਾਲ ਪਾਰਟੀ ਦੀ ਵਿਚਾਰਧਾਰਾ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੰੂ ਕਰਵਾਉਂਦੇ ਹੋਏ | ਇਸ ਮੌਕੇ ਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਲੋਕ ਸਭਾ ਹਲਕਾ ਫ਼ਰੀਦਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ, ਕੇ.ਕੇ. ਤਿਵਾੜੀ ਪੀ.ਪੀ.ਸੀ. ਮੈਂਬਰ ਅਤੇ ਅਤੇ ਮੋਗੇ ਜ਼ਿਲੇ੍ਹ ਵਿਚ ਚੁਣੇ ਹੋਏ ਅਹੁਦੇਦਾਰ ਗੁਰਵਿੰਦਰ ਕੌਰ ਸੈਕਟਰੀ, ਜਸਵਿੰਦਰ ਕੌਰ ਵਾਰਡ ਪ੍ਰਧਾਨ, ਕੁਲਵਿੰਦਰ ਕੌਰ ਬਲਾਕ ਪ੍ਰਧਾਨ ਡਰੋਲੀ, ਭਾਈ ਕਿਰਨਦੀਪ ਕੌਰ ਜਨਰਲ ਸੈਕਟਰੀ ਮੋਗਾ-2, ਸਿਮਰਜੀਤ ਕੌਰ ਸ਼ਹਿਰੀ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਰਵਿੰਦਰ ਬਜਾਜ ਪੰਜਾਬ ਵਾਈਸ ਪ੍ਰਧਾਨ, ਮਨਪ੍ਰੀਤ ਕੌਰ ਬਲਾਕ ਪ੍ਰਧਾਨ ਅਜੀਤਵਾਲ ਅਤੇ ਬਲਾਕ ਪ੍ਰਧਾਨ ਬਾਘਾ ਪੁਰਾਣਾ ਕੁਲਵਿੰਦਰ ਕੌਰ ਅਤੇ ਬਲਾਕ ਪ੍ਰਧਾਨ ਧਰਮਕੋਟ ਦੇਵੀ ਤੇ ਵੱਖ-ਵੱਖ ਅਹੁਦਿਆਂ ਤੇ ਕਰਦੇ ਕੰਮ ਕਰਦੇ ਮਹਿਲਾ ਕਾਂਗਰਸ ਦੇ ਵਰਕਰ ਮੌਕੇ ਤੇ ਮੌਜੂਦ ਸਨ | ਇਸ ਮੌਕੇ ਮੀਟਿੰਗ ਦਾ ਮੁੱਖ ਏਜੰਡਾ ਲੋਕਾਂ ਨੂੰ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਾਉਣਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਵਿਚ ਸ਼ਾਮਿਲ ਕਰਨ ਦੇ ਨਾਲ ਵੱਧ ਚੜ੍ਹ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਆਉਣ ਵਾਲੇ 2027 ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨਾਲ ਆਪਣੀ ਸਰਕਾਰ ਬਣਾਵੇ |