ਮੋਗਾ, 29 ਜਨਵਰੀ (ਅਸ਼ੋਕ ਬਾਂਸਲ)-ਅੱਜ ਨਗਰ ਨਿਗਮ ਮੋਗਾ ਵਿਖੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ.127 ਨੇ ਨਵ-ਨਿਯੁਕਤ ਮੇਅਰ ਪ੍ਰਵੀਨ ਸ਼ਰਮਾ ਨੂੰ ਮਾਂ ਭਗਵਤੀ ਦੀ ਮੂਰਤੀ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 127 ਦੇ ਅਧਿਕਾਰੀ ਕਿ੍ਸ਼ਨਾ ਤਾਇਲ, ਰਾਕੇਸ਼ ਸਿਤਾਰਾ, ਮੋਹਨ ਲਾਲ ਗੋਇਲ, ਰਾਕੇਸ਼ ਗੋਇਲ, ਰਮਨ ਬੱਬਰ, ਰਮਨ ਮੱਕੜ, ਰੋਹਿਤ ਜਿੰਦਲ ਅਤੇ ਮਹੇਸ਼ ਗੋਇਲ ਮੌਜੂਦ ਸਨ ਸਨ | ਨਵ-ਨਿਯੁਕਤ ਮੇਅਰ ਪ੍ਰਵੀਨ ਸ਼ਰਮਾ ਨੇ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੀਆਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਰਹਾਂਗਾ | ਇਸ ਮੌਕੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 127 ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਉਣਾ ਹੈ, ਤਾਂ ਜੋ ਲੋਕਾਂ ਨੂੰ ਭਾਰਤੀ ਸਭਿਆਚਾਰ ਅਤੇ ਇਸ ਦੇ ਇਤਿਹਾਸ ਬਾਰੇ ਵਧੇਰੇ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਸਾਲ 2026 ਵਿਚ ਸਮਾਜ ਸੇਵਾ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ |