03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੁਸਲਿਮ ਭਾਈਚਾਰੇ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 30-01-2026
ਮੋਗਾ, 29 ਜਨਵਰੀ (ਜਸਪਾਲ ਸਿੰਘ ਬੱਬੀ)-ਮੁਸਲਿਮ ਭਾਈਚਾਰੇ ਦੀ ਮੀਟਿੰਗ ਨੂਰ ਏ ਇਲਾਹੀ ਮਸਜਿਦ ਜ਼ੀਰਾ ਰੋਡ ਮੋਗਾ ਵਿਖੇ ਮੁਸਲਿਮ ਫ਼ਰੰਟ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜੀਵਨ ਖਾਨ ਮਨਾਵਾਂ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਯੂ.ਪੀ. ਦੇ ਮੁਸਲਿਮ ਨੌਜਵਾਨ ਵਲੋਂ ਕੀਤੀ ਗਈ ਕੁਰਲੀ ਦੀ ਪੰਜਾਬੀ, ਮੁਸਲਿਮ ਭਾਈਚਾਰਾ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਹੈ | ਫ਼ਰੰਟ ਦੇ ਸਲਾਹਕਾਰ ਮੁਹੰਮਦ ਅਸਲਮ ਮੋਗਾ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ 'ਤੇ ਜਾਣ ਤੋਂ ਪਹਿਲਾਂ ਉਸ ਦੀ ਮਰਿਆਦਾ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ | ਜ਼ਿਲ੍ਹਾ ਪ੍ਰਧਾਨ ਜੀਵਨ ਖਾਨ ਮਨਾਵਾਂ ਨੇ ਕਿਹਾ ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਦੀ ਟੀਮ ਪਿੰਡ ਮਹਿਣਾ ਦੀ ਪੰਚਾਇਤ ਨਾਲ ਮਿਲ ਕੇ ਕਬਰਸਤਾਨ ਦੇ ਰਸਤੇ ਦਾ ਹੱਲ ਜ਼ਰੂਰ ਕੱਢੇਗੀ | ਮੀਟਿੰਗ ਵਿਚ ਡਾ. ਮੱਖਣ ਖਾਨ, ਡਾ. ਜੋਨੀ ਸਦੀਕ, ਸਾਬਕਾ ਇੰਸਪੈਕਟਰ ਚਿਰਾਗ਼ ਦੀਨ ਮੋਗਾ, ਇਕਬਾਲ ਮੁਹੰਮਦ ਮੋਗਾ, ਹਦਾਇਤ ਮੁਹੰਮਦ ਚੁੱਪਕੀਤੀ, ਬਾਬੂ ਖਾਨ ਮੋਗਾ ਅਤੇ ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਦੇ ਕੈਸ਼ੀਅਰ ਬੂਟਾ ਖਾਨ ਰਾਮੂਵਾਲੀਆ ਨੇ ਹਿੱਸਾ ਲਿਆ |

ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ ਵਲੋਂ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਐਮ. ਐਮ. ਐਸ. ਵਾਈ. ਸਕੀਮ ਅਧੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।