04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਰਹੂਮ ਜਥੇਦਾਰ ਤੋਤਾ ਸਿੰਘ ਦੀ ਯਾਦ 'ਚ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 30-01-2026
ਧਰਮਕੋਟ, 29 ਜਨਵਰੀ (ਪਰਮਜੀਤ ਸਿੰਘ)-ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਦੀ ਨਿੱਘੀ ਯਾਦ ਨੂੰ ਸਮਰਪਿਤ ਲੜੀਵਾਰ ਕੈਂਸਰ ਅਤੇ ਅੱਖਾਂ ਦੇ ਚੈੱਕਅਪ ਕੈਂਪ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਪਿੰਡ ਜਲਾਲਾਬਾਦ ਪੂਰਬੀ ਵਿਖੇ ਸਥਿਤ ਗੁਰਦੁਆਰਾ ਬਾਬਾ ਤੇਜਾ ਸਿੰਘ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਕੈਂਸਰ ਅਤੇ ਅੱਖਾਂ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ | ਵਿਸ਼ੇਸ਼ ਤੌਰ 'ਤੇ ਔਰਤਾਂ ਵਿਚ ਛਾਤੀ ਦੇ ਕੈਂਸਰ ਲਈ ਮੀਮੋਗ੍ਰਾਫ਼ੀ ਅਤੇ ਪੈਪ ਸਮੀਅਰ ਟੈਸਟ ਕਰਵਾਏ ਗਏ, ਜਦ ਕਿ ਮਰਦਾਂ ਲਈ ਪ੍ਰੋਸਟੇਟ ਅਤੇ ਹੋਰ ਕੈਂਸਰ ਰੋਗ ਦੀ ਜਾਂਚ ਲਈ ਵਿਸ਼ੇਸ਼ ਟੈਸਟ ਕੀਤੇ ਗਏ | ਇਸ ਤੋਂ ਇਲਾਵਾ ਮਰਦਾਂ ਅਤੇ ਔਰਤਾਂ ਦੋਵਾਂ ਵਿਚ ਬਲੱਡ ਕੈਂਸਰ, ਮੂੰਹ ਅਤੇ ਹੱਡੀਆਂ ਦੇ ਕੈਂਸਰ ਦੀ ਪਛਾਣ ਲਈ ਵੀ ਆਧੁਨਿਕ ਤਕਨੀਕਾਂ ਨਾਲ ਜਾਂਚ ਕੀਤੀ ਗਈ | ਮਾਹਿਰ ਡਾਕਟਰੀ ਟੀਮਾਂ ਵਲੋਂ ਮਰੀਜ਼ਾਂ ਨੂੰ ਸਹੀ ਸਲਾਹ ਅਤੇ ਮਾਰਗ-ਦਰਸ਼ਨ ਦਿੱਤਾ ਗਿਆ | ਅੱਖਾਂ ਦੀ ਜਾਂਚ ਲਈ ਵੀ ਵਿਸ਼ੇਸ਼ ਡਾਕਟਰੀ ਟੀਮਾਂ ਮੌਜੂਦ ਰਹੀਆਂ ਅਤੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ | ਇਸ ਕੈਂਪ ਦੌਰਾਨ ਡਾ. ਚਮਕੌਰ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵਲੋਂ ਆਮ ਬਿਮਾਰੀਆਂ ਦੀ ਜਾਂਚ ਕੀਤੀ | ਇਸ ਮੌਕੇ ਅਮਰਜੀਤ ਸਿੰਘ ਗਿੱਲ ਲੰਢੇਕੇ, ਬਲਦੇਵ ਸਿੰਘ ਮਾਣੂੰਕੇ, ਤਾਰਾ ਸਿੰਘ ਮਾਣੂੰਕੇ, ਬਲਜਿੰਦਰ ਸਿੰਘ ਜਲਾਲਾਬਾਦ, ਨਰਿੰਦਰ ਸਿੰਘ ਜਲਾਲਾਬਾਦ, ਰਸ਼ਪਾਲ ਸਿੰਘ, ਇਕਬਾਲਦੀਪ ਸਿੰਘ ਹੈਰੀ, ਜਸਵਿੰਦਰ ਸਿੰਘ ਕਿਸ਼ਨਪੁਰਾ, ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਕਾਕਾ ਬਲਖੰਡੀ, ਦਵਿੰਦਰ ਸਿੰਘ ਰਣੀਆ, ਜਸਵੀਰ ਸਿੰਘ ਸ਼ਾਹ, ਇਕਬਾਲ ਸਿੰਘ, ਚਮਕੌਰ ਸਿੰਘ ਭਿੰਡਰ, ਬਚਿੱਤਰ ਸਿੰਘ ਸੰਧੂ, ਗੁਰਮੀਤ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਘਲੋਟੀ, ਰਾਜਦੀਪ ਸਿੰਘ ਗਲੋਟੀ, ਦੀਪਕ ਸੰਧੂ, ਗਵਰਧਨ ਪੋਪਲੀ, ਰੂਪ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਚਾਹਲ, ਗੁਰਮੀਤ ਸਿੰਘ ਮੱਲ੍ਹੀ, ਝੰਡਾ ਸਿੰਘ ਸਾਬਕਾ ਸਰਪੰਚ, ਪਿ੍ੰਸੀਪਲ ਸੁਖਚੈਨ ਸਿੰਘ, ਗਿਆਨ ਸਿੰਘ ਮੋਗਾ, ਨਰਿੰਦਰ ਸਿੰਘ ਔਲਖ, ਜਗਮੋਹਨ ਸਿੰਘ ਨੂਰਪੁਰ, ਸਾਬਕਾ ਥਾਣੇਦਾਰ ਪਰਵਿੰਦਰ ਸਿੰਘ ਜਲਾਲਾਬਾਦ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸੀ. ਜੇ. ਐਮ. ਕਮ ਸਕੱਤਰ ਵਲੋਂ 'ਚਾਈਲਡ ਲੇਬਰ' ਖਿਲਾਫ਼ ਮੁਹਿੰਮ ਦੀ ਰੈਲੀ ਕੱਢ ਕੇ ਸ਼ੁਰੂਆਤ <br/> ਅਗਲੀ ਖ਼ਬਰ ਟੀ. ਐਲ. ਐਫ. ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।