31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੋਗਾ 'ਚ ਬੈਂਕ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 29-01-2026
ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਦੇਸ਼ ਭਰ ਵਿਚ ਬੈਂਕ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ | ਇਸ ਹੜਤਾਲ ਦਾ ਮੁੱਖ ਮਕਸਦ ਬੈਂਕਾਂ ਵਿਚ ਕੰਮ ਕਰਨ ਦੇ ਦਿਨ ਛੇ ਤੋਂ ਘਟਾ ਕੇ ਪੰਜ ਕਰਨ ਦੀ ਮੰਗ ਹੈ | ਇਸ ਦੇ ਨਾਲ ਹੀ ਕਰਮਚਾਰੀ ਇਹ ਵੀ ਮੰਗ ਕਰ ਰਹੇ ਹਨ ਕਿ ਭਾਰਤ ਵਿਚ ਵੀ ਹੋਰ ਦੇਸ਼ਾਂ ਵਾਂਗ ਚਾਰ ਦਿਨਾਂ ਦਾ ਬੈਂਕਿੰਗ ਸਿਸਟਮ ਲਾਗੂ ਕੀਤਾ ਜਾਵੇ | ਇਸ ਹੜਤਾਲ ਦੇ ਤਹਿਤ ਮੋਗਾ ਸ਼ਹਿਰ ਵਿਚ ਵੀ ਬੈਂਕ ਕਰਮਚਾਰੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਰੱਖੀਆਂ | ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਨਾਲ ਸਹਿਮਤੀ ਬਣੀ ਸੀ, ਜਿਸ ਅਨੁਸਾਰ ਦੋ ਹਫ਼ਤੇ ਪੰਜ ਦਿਨ ਅਤੇ ਦੋ ਹਫ਼ਤੇ ਛੇ ਦਿਨ ਕੰਮ ਕਰਨ ਦੀ ਵਿਵਸਥਾ ਲਾਗੂ ਕੀਤੀ ਗਈ ਸੀ ਪਰ ਹੁਣ ਕਈ ਦੇਸ਼ਾਂ ਵਿਚ ਬੈਂਕਾਂ ਵਿਚ ਸਿਰਫ਼ ਚਾਰ ਦਿਨ ਕੰਮ ਕਰਨ ਦੀ ਪ੍ਰਥਾ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਬੈਂਕ ਕਰਮਚਾਰੀਆਂ 'ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ, ਜਿਸ ਕਰ ਕੇ ਚਾਰ ਦਿਨਾਂ ਦਾ ਕੰਮਕਾਜ ਲਾਜ਼ਮੀ ਬਣਦਾ ਜਾ ਰਿਹਾ ਹੈ |

ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਬੂਟ-ਜੁਰਾਬਾਂ ਵੰਡੇ <br/> ਅਗਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ ਦੀ ਨਵੀਂ ਬਰਾਂਚ ਖੁੱਲ੍ਹਣ ਦੀ ਖ਼ੁਸ਼ੀ 'ਚ ਕਰਵਾਇਆ ਕਾਰਨੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।