ਨਿਹਾਲ ਸਿੰਘ ਵਾਲਾ, 21 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪਸ਼ੂ ਪਾਲਣ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਿਮਾਂਸ਼ੂ ਸਿਆਲ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਵਿਖੇ ਸੰਤ ਮਹੇਸ਼ ਮੁਨੀ ਬੋਰੇ ਵਾਲਾ ਟਰੱਸਟ ਸੁਸਾਇਟੀ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਰਦਿਆਂ ਡਾ. ਰਜਿੰਦਰ ਸਿੰਘ ਸੀਨੀਵਾਲ ਵੈਟਰਨਰੀ ਅਫ਼ਸਰ ਨਿਹਾਲ ਸਿੰਘ ਵਾਲਾ ਵਲੋਂ ਪਸ਼ੂਆਂ ਨੂੰ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਜਿਸ ਵਿਚ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਹੋਣ ਵਾਲੀਆਂ ਵੈਕਸੀਨੇਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿਚ ਗਊ ਸੇਵਾ ਕਮਿਸ਼ਨ ਵਲੋਂ 25 ਹਜਾਰ ਦੀ ਦਵਾਈ ਮੁਹੱਈਆ ਕਰਵਾਈ ਗਈ | ਕੈਂਪ ਦੌਰਾਨ ਡਾਕਟਰਾਂ ਦੀ ਟੀਮ ਡਾ. ਵਿਨੋਦ ਸ਼ੁਕਲਾ ਵੈਟਰਨਰੀ ਅਫ਼ਸਰ ਨਿਹਾਲ ਸਿੰਘ ਵਾਲਾ, ਡਾ. ਸਾਹਿਬਦੀਪ ਸਿੰਘ ਬੀ.ਓ. ਬੱਧਨੀ ਕਲਾਂ, ਡਾ. ਸ਼ਿਵਾਨੀ ਵੀ.ਓ. ਬਿਲਾਸਪੁਰ ਅਤੇ ਹੋਰ ਸਟਾਫ਼ ਦੀ ਮਿਹਨਤ ਸਦਕਾ ਬਿਮਾਰ ਪਸ਼ੂਆਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ | ਇਸ ਮੌਕੇ ਜਗਦੀਪ ਸਿੰਘ, ਲਖਵਿੰਦਰ ਸਿੰਘ, ਅਕਿੰਤ ਵਰਮਾ ਵੈਟਨਰੀ ਇੰਸਪੈਕਟਰ, ਅਜੈਬ ਸਿੰਘ ਆਦਿ ਹਾਜ਼ਰ ਸਨ |