08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਦਫ਼ਤਰ 'ਚ ਜਮ੍ਹਾਂ ਕਰਵਾਏ-ਜ਼ਿਲ੍ਹਾ ਆਗੂ ਸੰਧੂ <br/>

ਅਜੀਤ ਡੈਸਕ 02-01-2026
ਕਿਸ਼ਨਪੁਰਾ ਕਲਾਂ, 1 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਬੀਰ ਸਿੰਘ ਦੌਧਰ ਅਤੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਸੱਦੇ 'ਤੇ ਪੂਰੇ ਪੰਜਾਬ 'ਚ ਬਿਜਲੀ ਐਕਟ 2025 ਰੱਦ ਕਰਵਾਉਣ ਸੰਬੰਧੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਕਿਸ਼ਨਪੁਰਾ ਕਲਾਂ ਨੇ ਕਿਹਾ ਕਿ ਬਿੱਲ ਦੇ ਵਿਰੋਧ 'ਚ ਅੱਜ ਪਿੰਡ ਕਿਸ਼ਨਪੁਰਾ ਕਲਾਂ, ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ 'ਚ ਲਗਭਗ 10 ਤੋਂ 15 ਮੀਟਰ ਪੁੱਟ ਲਏ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰੇ ਕਿ ਇਹ ਬਿਜਲੀ ਐਕਟ ਪੰਜਾਬ 'ਚ ਲਾਗੂ ਨਹੀਂ ਕਰਾਂਗੇ | ਜੇ ਪੰਜਾਬ ਜਾਂ ਕੇਂਦਰ ਦੀ ਸਰਕਾਰ ਇਸ ਗੱਲ 'ਤੇ ਨਾ ਆਈ ਤਾਂ ਇਹ ਸੰਘਰਸ਼ ਲੰਬੇ ਸਮੇਂ ਲਈ ਵਿੱਢੇ ਜਾਣਗੇ | ਪਿੰਡ ਕਿਸ਼ਨਪੁਰਾ ਕਲਾਂ, ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ ਦੇ ਚਿੱਪ ਵਾਲੇ ਮੀਟਰ ਐਸ.ਡੀ.ਓ. ਦਫ਼ਤਰ ਭਿੰਡਰ ਕਲਾਂ ਵਿਚ ਐਸ.ਡੀ.ਓ. ਜਗਰੂਪ ਸਿੰਘ ਨੂੰ ਜਮਾਂ ਕਰਵਾਏ ਗਏ ਹਨ | ਇਸ ਮੌਕੇ ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ, ਪ੍ਰਧਾਨ ਮਹਿੰਦਰ ਸਿੰਘ ਮਾਨ, ਸੇਵਕ ਸਿੰਘ, ਦਲਬਾਰ ਸਿੰਘ, ਸੁਖਵਿੰਦਰ ਸਿੰਘ ਕਾਲੂ, ਬਿੱਲੂ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸ਼ਨਪੁਰਾ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਬੀਬੀਆਂ ਤੇ ਪਾਰਕਿੰਗ ਲਈ ਬਣਾਈ ਜਗ੍ਹਾ <br/> ਅਗਲੀ ਖ਼ਬਰ ਪਿੰਡ ਭਲੂਰ ਵਿਖੇ ਭਾਜਪਾ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।