07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਗਰ ਕੌਂਸਲ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਪਾਠ ਦੇ ਭੋਗ ਪਾਏ <br/>

ਅਜੀਤ ਡੈਸਕ 02-01-2026
ਬਾਘਾ ਪੁਰਾਣਾ, 1 ਜਨਵਰੀ (ਟਿੰਕੂ ਕਾਠਪਾਲ)-ਨਗਰ ਕੌਂਸਲ ਦੇ ਦਫ਼ਤਰ ਬਾਘਾ ਪੁਰਾਣਾ ਵਿਖੇ ਨਵੇਂ ਸਾਲ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ | ਸ਼ਰਧਾ ਭਾਵਨਾ ਨਾਲ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਧਾਰਮਿਕ ਸਮਾਗਮ ਦੌਰਾਨ ਸ਼ਹਿਰ ਦੀ ਤਰੱਕੀ ਲੋਕ ਦੀ ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੋਨੀਆ ਗੁਪਤਾ ਅਤੇ ਪ੍ਰਧਾਨ ਪਵਨ ਗੁਪਤਾ ਅਤੇ ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਵਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ | ਨਵੇਂ ਸਾਲ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ | ਇਸ ਮੌਕੇ ਹੋਰਨਾਂ ਆਗੂਆਂ ਵਿਚ ਟਿੰਕੂ ਮੱਲਕੇ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ, ਮਨਦੀਪ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਕੌਂਸਲਰ ਪਿ੍ਥੀ ਸਿੰਘ, ਕੌਂਸਲਰ ਗੁਰਪ੍ਰੀਤ ਮਨਚੰਦਾ, ਕੌਂਸਲਰ ਜਸਵੰਤ ਸਿੰਘ, ਕੌਂਸਲਰ ਸੁਖਦੇਵ ਕੌਰ, ਸੈਕਟਰੀ ਕੁਲਵੰਤ ਸਿੰਘ, ਸੀਨੀਅਰ ਆਗੂ ਪਲਵਿੰਦਰ ਸਿੰਘ ਭਿੰਦਾ, ਸੀਨੀਅਰ ਆਗੂ ਅਰਵਿੰਦਰ ਸਿੰਘ ਭਾਟੀਆ, ਕੌਂਸਲਰ ਤਰੁਣ ਮਿੱਤਲ, ਐਡਵੋਕੇਟ ਨਰ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ, ਗੁਰਜੰਟ ਸਿੰਘ ਧਾਲੀਵਾਲ, ਨਗਰ ਕੌਂਸਲ ਕਰਮਚਾਰੀਆਂ ਵਿਚ ਜੇ.ਈ. ਗੁਪਤਾ, ਹਰਦੀਪ ਸਿੰਘ ਹੀਪਾ, ਲਛਮਣ ਸਿੰਘ, ਰਾਜਨ ਬੱਗਾ, ਦੀਪਕ ਕੁਮਾਰ ਸੈਂਟੀ ਇੰਸਪੈਕਟਰ, ਸੰਜੀਵ ਕੁਮਾਰ, ਗੱਗੂ ਪੂਣੀਆਂ, ਬਿੱਟੂ, ਪ੍ਰਧਾਨ ਮਨਜੀਤ ਕੁਮਾਰ ਸਫ਼ਾਈ ਸੇਵਕ ਬਾਘਾ ਪੁਰਾਣਾ, ਫਾਇਰ ਬਿ੍ਗੇਡ ਅਫ਼ਸਰ ਅਤੇ ਕਰਮਚਾਰੀ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਹਰਪਾਲ ਸਿੰਘ ਰਿੰਚੀ ਦੀ ਮੌਤ 'ਤੇ ਦੁੱਖ ਪ੍ਰਗਟ <br/> ਅਗਲੀ ਖ਼ਬਰ ਮਾਣੂੰਕੇ ਵਿਖੇ ਨਵੇਂ ਵਰ੍ਹੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।