05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਾਲੋਨੀ ਵਲੋਂ ਨਗਰ ਕੀਰਤਨ ਸਜਾਇਆ

ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਾਲੋਨੀ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ | (ਸੱਜੇ) ਨਗਰ ਕੀਰਤਨ ਦੌਰਾਨ ਪਾਲਕੀ ਦੇ ਨਾਲ ਚਲਦੀਆਂ ਸੰਗਤਾਂ ਅਤੇ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਦਾ ਜਥਾ ਕੀਰਤਨ ਕਰਦਾ ਹੋਇਆ | ਤਸਵੀਰਾਂ : ਜਸਪਾਲ ਸਿੰਘ ਬੱਬੀ <br/> 02-01-2026
ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਨਵੇ ਸਾਲ ਦੇ ਮੌਕੇ 'ਤੇ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਾਲੋਨੀ ਮੋਗਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ | ਨਗਰ ਕੀਰਤਨ ਅੱਗੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾਏ | ਨਗਰ ਕੀਰਤਨ ਦੇ ਸਾਰੇ ਰਸਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਦੇ ਜਥੇ ਤੇ ਬੀਬੀਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫ਼ਲਸਫ਼ੇ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਨਗਰ ਕੀਰਤਨ ਦੇ ਹਰ ਪੜਾਅ 'ਤੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦਾ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤਾੋ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਗਾ, ਜ. ਸਕੱਤਰ ਮਹਿੰਦਰ ਸਿੰਘ ਬਰਾੜ, ਸਰਕਰਨ ਸਿੰਘ ਕੈਸ਼ੀਅਰ, ਹਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਚੀਮਾ, ਆੜ੍ਹਤੀ ਰਣਬੀਰ ਸਿੰਘ ਲਾਲੀ, ਹਰਬੰਸ ਸਿੰਘ ਖ਼ਾਲਸਾ, ਰਜਿੰਦਰ ਸਿੰਘ ਡੱਲਾ, ਕੇਹਰ ਸਿੰਘ ਬਰਾੜ, ਨਿਰਮਲ ਸਿੰਘ ਕੋਰੇਵਾਲਾ, ਸੁਖਦੇਵ ਸਿੰਘ, ਸ. ਚੇਅਰਮੈਨ ਜਸਵਿੰਦਰ ਸਿੰਘ ਬਲਖੰਡੀ, ਸੂਬੇ. ਜਰਮਲ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਡੇਅਰੀ ਵਾਲੇ, ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਸੋਢੀ, ਗੁਰਦੇਵ ਸਿੰਘ, ਛਿੰਦਰਪਾਲ ਸਿੰਘ ਛਿੰਦਾ, ਦਲਜੀਤ ਸਿੰਘ ਸੋਨੂੰ, ਹਰੀ ਸਿੰਘ, ਮੋਹਨ ਲਾਲ ਸ਼ਰਮਾ, ਅੰਮਿ੍ਤਪਾਲ ਸਿੰਘ, ਜਗਸੀਰ ਸਿੰਘ ਬਰਾੜ, ਅਮਰ ਸਿੰਘ ਵੱਡਾ ਘਰ, ਸਰਬਜੀਤ ਕੌਰ, ਬੀਬੀ ਦਰਸ਼ਨ ਕੌਰ ਬਰਾੜ, ਸੁਰਿੰਦਰ ਕੌਰ, ਜਸਪਾਲ ਕੌਰ, ਰੇਖਾ ਰਾਣੀ, ਸੁਰਜੀਤ ਕੌਰ, ਸੁਖਚੈਨਜੀਤ ਕੌਰ ਗਿੱਲ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ | ਅੰਤ 'ਚ ਮੁੱਖ ਸੇਵਾਦਾਰ ਜਗਜੀਤ ਸਿੰਘ ਤੇ ਜ. ਸਕੱਤਰ ਮਹਿੰਦਰ ਸਿੰਘ ਬਰਾੜ ਨੇ ਨਗਰ ਕੀਰਤਨ 'ਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੱਤਰਕਾਰ ਅਤੇ ਆਰ.ਟੀ.ਆਈ ਐਕਟੀਵਿਸਟ 'ਤੇ ਬਦਲੇ ਦੀ ਕਾਰਵਾਈ ਦੀ ਜਥੇਬੰਦੀਆਂ ਵਲੋਂ ਨਿਖੇਧੀ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਹਮੇਸ਼ਾ ਮਿਆਰੀ ਸਿੱਖਿਆ ਤੇ ਉੱਜਲ ਭਵਿੱਖ ਲਈ ਵਚਨਬੱਧ ਰਹੇਗਾ-ਐਡਵੋਕੇਟ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।