05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਰੀ ਸਿੰਘ ਢੁੱਡੀਕੇ ਦਾ ਨਵਾਂ ਨਾਵਲ 'ਗ਼ਦਰੀ ਬਾਬਾ ਪਾਖਰ ਸਿੰਘ ਢੁੱਡੀਕੇ' ਲੋਕ ਅਰਪਣ <br/>

ਪੰਜਾਬੀ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਕਰਵਾਏ ਸਾਹਿਤਕ ਸਮਾਗਮ ਸਮੇਂ ਹਰੀ ਸਿੰਘ ਢੁੱਡੀਕੇ ਦਾ ਨਾਵਲ 'ਗ਼ਦਰੀ ਬਾਬਾ ਪਾਖਰ ਸਿੰਘ ਢੁੱਡੀਕੇ' ਲੋਕ ਅਰਪਣ ਕਰਨ ਸਮੇਂ ਅਹਿਮ ਸ਼ਖ਼ਸੀਅਤਾਂ | ਤਸਵੀਰ : ਹਰਦੇਵ ਸਿੰਘ ਮਾਨ <br/> 02-01-2026
ਅਜੀਤਵਾਲ, 1 ਜਨਵਰੀ (ਹਰਦੇਵ ਸਿੰਘ ਮਾਨ)-ਪੰਜਾਬੀ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਢੁੱਡੀਕੇ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ, ਜਿਸ ਵਿਚ ਪ੍ਰਧਾਨਗੀ ਮੰਡਲ ਵਿਚ ਪਿ੍ੰਸੀਪਲ ਬਲਦੇਵ ਬਾਵਾ, ਸਰਪੰਚ ਦਰਸ਼ਪ੍ਰੀਤ ਸਿੰਘ, ਜਰਨੈਲ ਸਿੰਘ ਮੱਲੇਆਣਾ, ਮੰਗਲਮੀਤ ਪੱਤੋ ਅਤੇ ਅਮਰੀਕ ਸਿੰਘ ਸੈਦੋਕੇ ਸ਼ਾਮਿਲ ਹੋਏ | ਸ਼ੁਰੂਆਤ ਵਿਚ ਕਾਮਰੇਡ ਪਿਆਰਾ ਸਿੰਘ ਢੁੱਡੀਕੇ ਦੀ ਅਚਨਚੇਤ ਹੋਈ ਮੌਤ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ, ਉਪਰੰਤ ਹਰੀ ਸਿੰਘ ਢੁੱਡੀਕੇ ਦਾ ਨਵਾਂ ਨਾਵਲ 'ਗ਼ਦਰੀ ਬਾਬਾ ਪਾਖਰ ਸਿੰਘ ਢੁੱਡੀਕੇ' ਲੋਕ ਅਰਪਣ ਕੀਤਾ ਗਿਆ, ਆਪਣੇ ਵਿਚਾਰ ਪੇਸ਼ ਕਰਦਿਆਂ ਸਰਬਜੀਤ ਸਿੰਘ ਨੇ ਬਾਬਾ ਪਾਖਰ ਸਿੰਘ ਦੇ ਸੰਘਰਸ਼ ਭਰੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ | ਮੰਗਲਮੀਤ ਪੱਤੋ ਨੇ ਕਿਹਾ ਕਿ ਇਤਿਹਾਸਕ ਨਾਵਲ ਲਿਖਣਾ ਬਹੁਤ ਕਠਿਨ ਹੈ, ਕਿਉਂਕਿ ਅਸੀਂ ਇਤਿਹਾਸ ਨਾਲ ਛੇੜਛਾੜ ਨਹੀਂ ਕਰ ਸਕਦੇ ਫਿਰ ਉਨ੍ਹਾਂ ਨੇ ''ਚਮਕੌਰ ਦੀ ਗੜ੍ਹੀ'' ਨਾਮੀ ਇਕ ਕਵਿਤਾ ਪੇਸ਼ ਕੀਤੀ | ਜਸਵੰਤ ਸਿੰਘ ਕਾਉਂਕੇ ਨੇ ਵੀ ਕਵਿਤਾ ਪੇਸ਼ ਕੀਤੀ | ਅਮਰੀਕ ਸਿੰਘ ਸੈਦੋਕੇ ਨੇ ਹਰੀ ਸਿੰਘ ਦੇ ਨਾਵਲ ਦੀ ਵਧਾਈ ਦਿੰਦਿਆਂ ਨਜ਼ਮ ਪੇਸ਼ ਕੀਤੀ | ਸਰਪੰਚ ਦਰਸ਼ਪ੍ਰੀਤ ਸਿੰਘ ਢੁੱਡੀਕੇ ਨੇ ਪਿੰਡ ਦੀ ਗਰਾਮ ਪੰਚਾਇਤ ਵਲੋਂ ਹਰੀ ਸਿੰਘ ਨੂੰ ਇਸ ਨਾਵਲ ਲਿਖਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਗ਼ਦਰੀ ਬਾਬੇ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ | ਜਰਨੈਲ ਸਿੰਘ ਮੱਲੇਆਣਾ ਦਾ ਵਿਚਾਰ ਸੀ ਕਿ ਲੇਖਕਾਂ ਨੂੰ ਚਾਹੀਦਾ ਹੈ ਕਿ ਲੋਕਾਂ ਲਈ ਵਧੀਆ ਸਾਹਿਤ ਦੀ ਰਚਨਾ ਕਰਨ ਜਿਸ ਨਾਲ ਵਧੀਆ ਸੇਧ ਮਿਲ ਸਕੇ | ਨਾਵਲ ਦੇ ਲੇਖਕ ਹਰੀ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਮੇਰਾ ਨਾਵਲ ਪਿ੍ੰਸੀਪਲ ਬਲਦੇਵ ਬਾਵਾ ਤੇ ਸਰਕਾਰੀ ਹਸਪਤਾਲ ਦੀ ਇਕ ਡਾਕਟਰ ਦੀ ਪ੍ਰੇਰਨਾ ਸਦਕਾ ਹੀ ਹੈ, ਜਿਨ੍ਹਾਂ ਦਾ ਮੈਂ ਦਿਲਾੋ ਸਤਿਕਾਰ ਕਰਦਾ ਹਾਂ | ਅੰਤ ਵਿਚ ਬਲਦੇਵ ਬਾਵਾ ਨੇ ਹਾਜ਼ਰੀਨ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੀ ਸਿੰਘ ਨੇ ਇਤਿਹਾਸਕ ਨਾਵਲ ਲਿਖ ਕੇ ਪਿੰਡ ਢੁੱਡੀਕੇ ਦਾ ਨਾਮ ਰੌਸ਼ਨ ਕੀਤਾ ਹੈ | ਸਮਾਗਮ ਦੌਰਾਨ ਮਾ: ਗੁਰਚਰਨ ਸਿੰਘ ਢੁੱਡੀਕੇ ਨੇ ਸਟੇਜ ਸਕੱਤਰ ਦੀ ਭੂਮਿਕਾ ਵਧੀਆ ਢੰਗ ਨਾਲ ਨਿਭਾਈ | ਇਸ ਮੌਕੇ ਕੈਪਟਨ ਜਗਤਾਰ ਸਿੰਘ, ਮਾ: ਆਤਮਾ ਸਿੰਘ, ਬਲਜੀਤ ਸਿੰਘ ਡੀ.ਪੀ.ਈ, ਹਸਮਹਿੰਦਰ ਸਿੰਘ, ਤਰਨਜੀਤਪਾਲ ਸਿੰਘ, ਜਸਮੇਲ ਸਿੰਘ, ਰਣਬੀਰ ਸਿੰਘ, ਜਗਜੀਵਨ ਸਿੰਘ, ਪੰਚ ਕਰਮਜੀਤ ਸਿੰਘ ਗਿੱਕਾ, ਮੇਜਰ ਸਿੰਘ, ਚਮਕੌਰ ਸਿੰਘ, ਹਰਮੀਤ ਸਿੰਘ, ਹਨੀ ਠੀਕਰੀਵਾਲਾ, ਸਵਰਨਜੀਤ ਸਿੰਘ ਮੱਲ੍ਹਾ, ਸੁਰਜੀਤ ਲਾਲ, ਕਰਮਜੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਮਨ ਚਾਹੇ ਬੈਂਡ-ਡੱਲਾ <br/> ਅਗਲੀ ਖ਼ਬਰ ਠੇਕੇਦਾਰ ਗੁਰਮੀਤ ਸਿੰਘ ਗੀਤਾ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।