05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

12ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ 6 ਨੂੰ <br/>

ਅਜੀਤ ਡੈਸਕ 02-01-2026
ਧਰਮਕੋਟ, 1 ਜਨਵਰੀ (ਪਰਮਜੀਤ ਸਿੰਘ)-ਧਰਮਕੋਟ ਸਬ ਡਵੀਜ਼ਨ ਦੇ ਨੇੜਲੇ ਪਿੰਡ ਬੱਡੂਵਾਲ ਵਿਖੇ ਉੱਘੇ ਸਮਾਜ ਸੇਵੀ ਪੁਰੇਵਾਲ ਪਰਿਵਾਰ ਵਲੋਂ ਜਿੱਥੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੇ ਲਈ ਸਮੇਂ-ਸਮੇਂ ਉੱਪਰ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਦੇ ਹੋਏ ਮਦਦ ਕੀਤੀ ਜਾਂਦੀ ਹੈ, ਉੱਥੇ ਹਰ ਸਾਲ ਸਵਰਗਵਾਸੀ ਗੁਰਦੇਵ ਸਿੰਘ ਪੁਰੇਵਾਲ ਦੇ ਨਾਂ ਉੱਪਰ ਬਣੇ ਗੁਰਦੇਵ ਸਿੰਘ ਪੁਰੇਵਾਲ ਮੈਮੋਰੀਅਲ ਚੈਰੀਟੇਬਲ ਕਲੱਬ ਵਲੋਂ ਪਿੰਡ ਵਿਚ ਅੱਖਾਂ ਦਾ ਮੁਫ਼ਤ ਚੈੱਕ ਕੈਂਪ ਲਗਾਇਆ ਜਾਂਦਾ ਹੈ | ਜ਼ਿਕਰਯੋਗ ਹੈ ਕਿ ਪੁਰੇਵਰ ਕਲੱਬ ਵਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਸਮੇਂ ਵਿਸ਼ੇਸ਼ ਸ਼ਗਨ, ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਲਈ ਮਾਲੀ ਮਦਦ, ਨੌਜਵਾਨਾਂ ਨੂੰ ਨਸ਼ੇ ਵਰਗੀ ਅਲਾਮਤ ਤੋਂ ਬਚਾਉਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਤੋਂ ਇਲਾਵਾ ਪਿੰਡ ਦੀ ਤਰੱਕੀ ਅਨੇਕਾਂ ਕੰਮ ਕਰਵਾਏ ਜਾਂਦੇ ਹਨ | ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸਰਪ੍ਰਸਤ ਰਸ਼ਪਾਲ ਸਿੰਘ ਪੁਰੇਵਾਲ, ਡਾ. ਭਾਗ ਸਿੰਘ ਕਲੱਬ ਪ੍ਰਧਾਨ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਮਿਤੀ 6 ਜਨਵਰੀ 2026 ਨੂੰ ਪਿੰਡ ਬੱਡੂਵਾਲਾ ਵਿਖੇ 12ਵਾਂ ਅੱਖਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਹਲਕਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਮੁੱਖ ਮਹਿਮਾਨ ਅਤੇ ਗੁਰਮੀਤ ਮੁਖੀਜਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਧਰਮਕੋਟ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚਣਗੇ | ਕੈਂਪ ਦੌਰਾਨ ਅੱਖਾਂ ਦੇ ਮਸ਼ਹੂਰ ਡਾ. ਮਹਿੰਦਰ ਪਾਲ ਸ਼ਰਮਾ (ਬੁੱਟਰ) ਅੱਖਾਂ ਦਾ ਚੈੱਕ ਅਪ ਕਰਨਗੇ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਨਾਲ ਕਲੱਬ ਮੈਂਬਰ ਦਲਜੀਤ ਸਿੰਘ, ਬੂਟਾ ਸਿੰਘ ਸਿੱਧੂ, ਸਤਪਾਲ ਸਿੰਘ ਗਰੇਵਾਲ, ਮਾਸਟਰ ਕੁਲਦੀਪ ਸਿੰਘ, ਜਗਸੀਰ ਸਿੰਘ, ਪਰਵਿੰਦਰ ਸਿੰਘ, ਡਾ. ਲਖਵੀਰ ਸਿੰਘ, ਅਮਰਜੀਤ ਸਿੰਘ ਕੋਚ, ਪਿੰਦਰਪਾਲ ਸਿੰਘ, ਨਵਤੇਜ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਤੋਂ

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਮੁਬਾਰਕਾਂ <br/> ਅਗਲੀ ਖ਼ਬਰ ਨਸ਼ਾ ਕਰਨ ਤੋਂ ਰੋਕਣ 'ਤੇ ਕਿਰਚ ਮਾਰ ਕੇ ਕੀਤਾ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।