25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਾਕਿ ਗਏ ਜਥੇ ਤੋਂ ਵਸੂਲੇ ਗਏ ਯਾਤਰਾ ਖ਼ਰਚ ਦੇ 13,700 ਰੁਪਏ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ 3500 ਰੁਪਏ ਘਟਾਏ

ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਗਏ ਭਾਰਤੀ ਜਥੇ ਤੋਂ ਇਸ ਵਾਰ ਪ੍ਰਤੀ ਯਾਤਰੂ ਏਅਰਕੰਡਿਸ਼ਨਡ ਬੱਸ ਟਿਕਟ ਦੇ 13,700 ਰੁਪਏ (ਪਾਕਿਸਤਾਨੀ ਕਰੰਸੀ) ਵਸੂਲ ਕੀਤੇ ਗਏ। ਬਹੁਤੇ ਯਾਤਰੂਆਂ ਵਲੋਂ ਬੱਸ ਖ਼ਰਚ ਦੀ ਅਦਾਇਗੀ ਯੂ.

ਅਜੀਤ ਡੈਸਕ 25-11-2026
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਗਏ ਭਾਰਤੀ ਜਥੇ ਤੋਂ ਇਸ ਵਾਰ ਪ੍ਰਤੀ ਯਾਤਰੂ ਏਅਰਕੰਡਿਸ਼ਨਡ ਬੱਸ ਟਿਕਟ ਦੇ 13,700 ਰੁਪਏ (ਪਾਕਿਸਤਾਨੀ ਕਰੰਸੀ) ਵਸੂਲ ਕੀਤੇ ਗਏ। ਬਹੁਤੇ ਯਾਤਰੂਆਂ ਵਲੋਂ ਬੱਸ ਖ਼ਰਚ ਦੀ ਅਦਾਇਗੀ ਯੂ. ਐੱਸ. ਡਾਲਰ ਦੇ ਰੂਪ ’ਚ ਕੀਤੀ ਗਈ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ, ਚਿਪਸ ਦੇ ਪੈਕਟਾਂ ਸਮੇਤ ਹੋਰ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਪਿਛਲੇ ਸਾਲ ਵਿਸਾਖੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਆਏ ਭਾਰਤੀ ਜਥੇ ਤੋਂ ਪ੍ਰਤੀ 17,200 ਰੁਪਏ (ਪਾਕਿਸਤਾਨੀ ਕਰੰਸੀ) ਯਾਤਰੂ ਖ਼ਰਚ ਵਸੂਲਿਆ ਗਿਆ ਸੀ। ਹਾਲਾਂਕਿ, ਇਸ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪਾਕਿ ’ਚ ਬਹੁਤ ਜ਼ਿਆਦਾ ਵਧਣ ਦੇ ਬਾਵਜੂਦ ਯਾਤਰੂਆਂ ਕੋਲੋਂ 3500 ਰੁਪਏ ਘਟ ਲਏ ਗਏ ਹਨ। ਯਾਤਰੂਆਂ ਨੂੰ ਦਿੱਤੀ ਗਈ ਟਿਕਟ 10 ਦਿਨਾਂ ਤੱਕ ਵੈਧ ਰਹੇਗੀ ਅਤੇ ਇਸ ਬੱਸ ਖ਼ਰਚ ’ਚ ਉਹ ਸਭ ਗੁਰਦੁਆਰਿਆਂ ਦੀ ਯਾਤਰਾ ਕਰਨਗੇ।
ਪਿਛਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੰਧੀ ਸੰਗਤ ਵਲੋਂ ਲਗਾਏ ਗਏ ਲੰਗਰ ਦੇ ਵਿਸ਼ੇਸ਼ ਸਟਾਲ ਅਗਲੀ ਖ਼ਬਰ ਭਾਜਪਾ-ਬਾਦਲ ਦਲ ਦਾ ਸਮਝੌਤਾ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਲਈ ਖ਼ਤਰਨਾਕ-ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।