18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਚੰਡੀਗੜ੍ਹ ਯੂਨੀਵਰਸਿਟੀ ਨੇ ‘ਇਨਫਲੂਐਂਸ਼ੀਆ 3.0 ਸਪਤ ਸਿੰਧੂ’ ਨਾਮਕ ਪ੍ਰੋਗਰਾਮ ਕਰਵਾਇਆ

ਐੱਸ. ਏ.

ਅਜੀਤ ਡੈਸਕ 18-11-2026
ਐੱਸ. ਏ. ਐੱਸ. ਨਗਰ, 17 ਨਵੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਲੋਂ ‘ਇਨਫਲੂਐਂਸ਼ੀਆ 3.0 ਸਪਤ ਸਿੰਧੂ’ ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਇਹ ਆਪਣੀ ਕਿਸਮ ਦਾ ਪਹਿਲਾ ‘ਕ੍ਰੀਏਟਰ ਰੈਜ਼ੋਲਿਊਸ਼ਨ ਐਂਡ ਆਨਰ ਸਮਾਗਮ’ ਸੀ, ਜਿਸ ਦਾ ਉਦੇਸ਼ ਉੱਤਰੀ ਭਾਰਤ ਦੇ ਡਿਜੀਟਲ ਕ੍ਰੀਏਟਰਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ’ਤੇ ਉਨ੍ਹਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਸੈਂਟਰ ਆਫ ਐਕਸੀਲੈਂਸ ਇਨ ਡਿਜੀਟਲ ਮਾਰਕੀਟਿੰਗ ਐਂਡ ਏ. ਆਈ. ਵਲੋਂ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਸਮੇਤ ਡਾ. ਵਰਿੰਦਰ ਗਰਗ ਸੰਸਥਾਪਕ ਸਪਤ ਸਿੰਧੂ ਕਲਚਰਲ ਹੈਰੀਟੇਜ ਫੋਰਮ, ਮੁਨੀਸ਼ ਸਾਹਨੀ ਸੰਸਥਾਪਕ ਤੇ ਚੇਅਰਮੈਨ ਓਮਜੀਜ਼ ਗਰੁੱਪ ਅਤੇ ਪੰਜਾਬੀ ਅਦਾਕਾਰਾ, ਕਵਿੱਤਰੀ ਤੇ ਐਂਕਰ ਸਤਿੰਦਰ ਸੱਤੀ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਸਮਾਰੋਹ ‘ਚ ਫ਼ਿਲਮ ਅਤੇ ਮਨੋਰੰਜਨ ਜਗਤ, ਮੀਡੀਆ ਅਤੇ ਸੋਸ਼ਲ ਮੀਡੀਆ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਸੰਬੰਧਿਤ 180 ਤੋਂ ਵੱਧ ਡਿਜੀਟਲ ਕ੍ਰੀਏਟਰਾਂ ਨੂੰ 8 ਵੱਖ-ਵੱਖ ਸ਼੍ਰੇਣੀਆਂ ਤਹਿਤ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕ੍ਰੀਏਟਰਾਂ ਦੇ ਸੋਸ਼ਲ ਮੀਡੀਆ ‘ਤੇ ਕੁੱਲ 16 ਕਰੋੜ ਤੋਂ ਵੱਧ ਤੱਕ ਦੇ ਫਾਲੋਅਰਜ਼ ਹਨ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਕ੍ਰੀਏਟਰ ਐਕਸ’ ਦੀ ਸ਼ੁਰੂਆਤ ਵੀ ਕੀਤੀ। ਇਹ ਇਕ ਏਕੀਕ੍ਰਿਤ ਪਲੇਟਫਾਰਮ ਹੈ, ਜਿਸ ਦਾ ਉਦੇਸ਼ ਨਵੀਂ ਪੀੜ੍ਹੀ ਦੇ ਕ੍ਰੀਏਟਰਾਂ ਨੂੰ ਉਨ੍ਹਾਂ ਦੀ ਰਚਨਾਤਮਕਤਾ ਨੂੰ ਪੇਸ਼ੇਵਰ ਕਰੀਅਰ ‘ਚ ਬਦਲਣ ਲਈ ਲੋੜੀਂਦੀ ਜਗ੍ਹਾ, ਤਕਨਾਲੋਜੀ, ਹੁਨਰ ਅਤੇ ਗਿਆਨ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ‘ਚ ਕੰਟੈਂਟ ਕ੍ਰੀਏਟਰ ਸਭ ਤੋਂ ਵੱਧ ਮਹੱਤਵਪੂਰਨ ਸ਼ਖ਼ਸੀਅਤਾਂ ਵਜੋਂ ਉਭਰੇ ਹਨ ਕਿਉਂਕਿ ਲੋਕ ਆਪਣੀ ਮਰਜ਼ੀ, ਰੁਚੀ ਅਤੇ ਪਸੰਦ ਦੇ ਆਧਾਰ ‘ਤੇ ਉਨ੍ਹਾਂ ਨੂੰ ਫਾਲੋ ਕਰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਕ੍ਰੀਏਟਰ ਆਪਣੇ ਪੱਧਰ ‘ਤੇ ਕੰਮ ਕਰ ਰਹੇ ਹਨ ਅਤੇ ਇਸ ਲਈ ਆਪਣਾ ਸਮਾਂ, ਹੁਨਰ, ਮਿਹਨਤ ਅਤੇ ਪੈਸਾ ਖਰਚ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ ਕ੍ਰੀਏਟਰਾਂ ਦੀ ਸਮੱਗਰੀ ਇਸ ਲਈ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਕੰਮ ਰਾਹੀਂ ਲੋਕਾਂ ਦਾ ਭਰੋਸਾ ਜਿੱਤਿਆ ਹੈ।
ਪਿਛਲੀ ਖ਼ਬਰ ਐਲ.ਪੀ.ਯੂ. ਤੇ ਚਿਤਕਾਰਾ ਯੂਨੀਵਰਸਿਟੀ ਹਿੰਸਾ ਮਾਮਲਿਆਂ ਦੀ ਜਾਂਚ ਐਨ.ਆਈ.ਏ. ਕਰੇਗੀ ਜਾਂ ਨਹੀਂ, ਕੇਂਦਰ 10 ਦਿਨਾਂ ’ਚ ਲਵੇ... ਅਗਲੀ ਖ਼ਬਰ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਦਸਹਿਰਾ ਸਮਾਗਮ ਕੱਲ੍ਹ ਬੜੂੰਦੀ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।