28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ’ਤੇ ਰਾਣਾ ਗੁਰਜੀਤ ਸਿੰਘ ਨੇ ਲਾਇਆ ਵਿਰਾਮ

ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਵਿਚਾਲੇ ਅੱਜ ਇਸ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ । ਪੰਜਾਬ ਵਿਧਾਨ ਸਭਾ ’ਚ ਇਜਲਾਸ ਦੌਰਾਨ ਪੱਤਰਕਾਰਾਂ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਇਸ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਿ ਉਹ ਹਮੇਸ਼ਾਂ ਚਰਚਾ ਵਿਚ ਰਹਿੰਦੇ ਹਨ ਕਦੇ ਉਨ੍ਹਾਂ ਦੇ ਬੀ.

ਅਜੀਤ ਡੈਸਕ 28-10-2026
ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਵਿਚਾਲੇ ਅੱਜ ਇਸ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ । ਪੰਜਾਬ ਵਿਧਾਨ ਸਭਾ ’ਚ ਇਜਲਾਸ ਦੌਰਾਨ ਪੱਤਰਕਾਰਾਂ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਇਸ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਿ ਉਹ ਹਮੇਸ਼ਾਂ ਚਰਚਾ ਵਿਚ ਰਹਿੰਦੇ ਹਨ ਕਦੇ ਉਨ੍ਹਾਂ ਦੇ ਬੀ.ਜੇ.ਪੀ. ਵਿਚ ਜਾਣ ਦੇ ਚਰਚੇ ਕੀਤੇ ਜਾਂਦੇ ਹਨ, ਕਦੇ ਇਨਕਮ ਟੈਕਸ ਦੀ ਰੇਡ ਨੂੰ ਪਾਰਟੀ ਬਦਲਣ ਨਾਲ ਜੋੜ ਦਿੱਤਾ ਜਾਂਦਾ ਹੈ, ਕਦੇ ਕਿਹਾ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਵਪਾਰੀ ਹਨ ਪਰ ਮੈਂ ਇਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਜਮਾਂਦਰੂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਮਰਾਂਗਾ । ਉਨ੍ਹਾਂ ਕਿਹਾ ਕਿ ਪਤਾ ਕਰੋ ਕਿ ਕਾਂਗਰਸ ਵਿਚ ਇਸ ਵੇਲੇ ਕਿੰਨੇ ਜਮਾਂਦਰੂ ਕਾਂਗਰਸੀ ਹਨ । ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕਈ ਦਿਨ ਦੀਆਂ ਚਰਚਾਵਾਂ ਹਨ ਕਿ ਉਹ ਨੀਲੀ ਪੱਗ ਬੰਨ੍ਹ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋ ਸਕਦੇ ਹਨ, ਤਾਂ ਉਨ੍ਹਾਂ ਕਿਹਾ ਕਿ ਉਹ ਨੀਲੀ ਪੱਗ ਤਾਂ ਕੀ ਨੀਲੀ ਫਿਫਟੀ ਵੀ ਨਹੀਂ ਬੰਨ੍ਹਦੇ।
ਪਿਛਲੀ ਖ਼ਬਰ ਸਿੱਖਿਆ ਦਾ ਉਦੇਸ਼ ਵਿਅਕਤੀਗਤ ਸਫਲਤਾ ਹਾਸਿਲ ਕਰਨਾ ਨਹੀਂ, ਸਗੋਂ ਸਮਾਜ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਵੀ ਹੋਣਾ ਚਾਹ... ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਨੂੰ ਮਿਲਿਆ 1 ਕਿੱਲੋ ਸੋਨਾ ਸਾਰੇ ਤੋਹਫ਼ੇ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।