10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਗੁਰੂ ਰਾਮਦਾਸ ਸੇਵਕ ਜਥਾ ਦੇ ਸਹਿਯੋਗ ਨਾਲ ਲਾਹੌਰ ਦੇ ਗੁਰਦੁਆਰਾ ਚੂਨਾ ਮੰਡੀ ’ਚ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਭਾਈ ਹਰਦੀਪ ਸਿੰਘ, ਜੋਗਿੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਤੇਜਮੀਤ ਸਿੰਘ, ਬੀਬੀ ਕਿਰਨ ਕੌਰ, ਅਰੂਜ਼ ਰਿਆਜ਼ ਹੰਸ, ਬੀਬੀ ਕੁਲਜੀਤ ਕੌਰ, ਜਤਿੰਦਰ ਕੌਰ, ਭਾਈ ਇੰਦਰਜੀਤ ਸਿੰਘ, ਭਾਈ ਨਈਮ ਤਾਹਿਰ ਲਾਲ, ਨਰਿੰਦਰ ਕੌਰ, ਭਾਈ ਚਮਨਦੀਪ ਸਿੰਘ, ਹਰਲੀਨ ਕੌਰ, ਸਤਪਾਲ ਕੌਰ, ਨੌਮਨਦੀਪ ਕੌਰ, ਭਾਈ ਅਨੀਲ ਕੁਮਾਰ ਜੈਕਬਾਦਾਦ, ਮਨੀਸ਼ ਕੁਮਾਰ ਸੱਖਰ, ਭਾਈ ਨਾਨਕ ਰਾਮ ਹੈਦਰਾਬਾਦ, ਭਾਈ ਮਨਦੀਪ ਸਿੰਘ, ਉਮੇਸ਼ ਕਬੀਰ ਕੁਮਾਰ ਅਤੇ ਧੀਰਜ ਕੁਮਾਰ, ਜਤਿੰਦਰ ਕੁਮਾਰ, ਅੰਮ੍ਰਿਤ ਲਾਲ ਅਤੇ ਓਮ ਕੁਮਾਰ ਸ਼ਿਕਾਰਪੁਰ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ।

ਅਜੀਤ ਡੈਸਕ 10-10-2026
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਗੁਰੂ ਰਾਮਦਾਸ ਸੇਵਕ ਜਥਾ ਦੇ ਸਹਿਯੋਗ ਨਾਲ ਲਾਹੌਰ ਦੇ ਗੁਰਦੁਆਰਾ ਚੂਨਾ ਮੰਡੀ ’ਚ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਭਾਈ ਹਰਦੀਪ ਸਿੰਘ, ਜੋਗਿੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਤੇਜਮੀਤ ਸਿੰਘ, ਬੀਬੀ ਕਿਰਨ ਕੌਰ, ਅਰੂਜ਼ ਰਿਆਜ਼ ਹੰਸ, ਬੀਬੀ ਕੁਲਜੀਤ ਕੌਰ, ਜਤਿੰਦਰ ਕੌਰ, ਭਾਈ ਇੰਦਰਜੀਤ ਸਿੰਘ, ਭਾਈ ਨਈਮ ਤਾਹਿਰ ਲਾਲ, ਨਰਿੰਦਰ ਕੌਰ, ਭਾਈ ਚਮਨਦੀਪ ਸਿੰਘ, ਹਰਲੀਨ ਕੌਰ, ਸਤਪਾਲ ਕੌਰ, ਨੌਮਨਦੀਪ ਕੌਰ, ਭਾਈ ਅਨੀਲ ਕੁਮਾਰ ਜੈਕਬਾਦਾਦ, ਮਨੀਸ਼ ਕੁਮਾਰ ਸੱਖਰ, ਭਾਈ ਨਾਨਕ ਰਾਮ ਹੈਦਰਾਬਾਦ, ਭਾਈ ਮਨਦੀਪ ਸਿੰਘ, ਉਮੇਸ਼ ਕਬੀਰ ਕੁਮਾਰ ਅਤੇ ਧੀਰਜ ਕੁਮਾਰ, ਜਤਿੰਦਰ ਕੁਮਾਰ, ਅੰਮ੍ਰਿਤ ਲਾਲ ਅਤੇ ਓਮ ਕੁਮਾਰ ਸ਼ਿਕਾਰਪੁਰ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ। ਸਮਾਗਮ ‘ਚ ਪਾਕਿ ਭਰ ਤੋਂ ਇਲਾਵਾ ਯੂ. ਕੇ., ਯੂ. ਐੱਸ. ਏ., ਕੈਨੇਡਾ ਅਤੇ ਹੋਰਨਾਂ ਮੁਲਕਾਂ ਤੋਂ ਵੀ ਸਿੱਖ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਰਡ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਨਾਲ ਪਾਕਿ ਗੁਰਦੁਆਰਾ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਪ੍ਰੋ. ਕਲਿਆਣ ਸਿੰਘ ਕਲਿਆਣ, ਮੈਂਬਰ ਤਾਰਾ ਸਿੰਘ, ਡਾ: ਮਿਮਪਾਲ ਸਿੰਘ ਸਮੇਤ ਕਈ ਪ੍ਰਮੁੱਖ ਪਾਕਿ ਸਿੱਖ ਆਗੂ ਹਾਜ਼ਰ ਸਨ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸਕੱਤਰ ਨਾਸਿਰ ਮੁਸ਼ਤਾਕ ਨੇ ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ ਦੇ ਵਿਸਥਾਰ ਦਾ ਅਹਿਮ ਐਲਾਨ ਕੀਤਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਬੋਰਡ ਹਰ ਸਮੇਂ ਯਾਤਰੀਆਂ ਦੇ ਸਵਾਗਤ ਲਈ ਤਿਆਰ ਰਹਿੰਦਾ ਹੈ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ 15 ਮੈਂਬਰੀ ਵਿਚਾਰ ਤੇ ਏਜੰਡਾ ਕਮੇਟੀ ਦਾ ਗਠਨ ਇਕਬਾਲ ਸਿੰਘ ਝੂੰਦਾ ਚੇਅਰਮੈਨ ਤੇ ਬਲ... ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖ਼ਮੀ ਹੋਏ ਮੋਟਰ-ਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।