07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਜੀਲੈਂਸ ਮਾਮਲੇ ’ਚ ਪੀ.ਐਸ.ਪੀ.ਸੀ.ਐਲ. ਦੇ ਡਿਪਟੀ ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਮੁਅੱਤਲ

ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ। ਬਿਜਲੀ ਨਿਗਮ ਦੇ ਡਿਪਟੀ ਸਕੱਤਰ (ਤਕਨੀਕੀ-1) ਵਲੋਂ ਜਾਰੀ ਹੁਕਮ ਨੰਬਰ 486, 6 ਅਕਤੂਬਰ 2026 ਅਨੁਸਾਰ, ਅਧਿਕਾਰੀ ਨੂੰ 30 ਸਤੰਬਰ 2026 ਤੋਂ ਮੁਅੱਤਲ ਕੀਤਾ ਗਿਆ ਹੈ।

ਅਜੀਤ ਡੈਸਕ 07-10-2026
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ। ਬਿਜਲੀ ਨਿਗਮ ਦੇ ਡਿਪਟੀ ਸਕੱਤਰ (ਤਕਨੀਕੀ-1) ਵਲੋਂ ਜਾਰੀ ਹੁਕਮ ਨੰਬਰ 486, 6 ਅਕਤੂਬਰ 2026 ਅਨੁਸਾਰ, ਅਧਿਕਾਰੀ ਨੂੰ 30 ਸਤੰਬਰ 2026 ਤੋਂ ਮੁਅੱਤਲ ਕੀਤਾ ਗਿਆ ਹੈ। ਹੁਕਮ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਰੇਂਜ ਵਲੋਂ ਦਰਜ ਐਫ.ਆਈ.ਆਰ. ਨੰਬਰ 16, 30 ਸਤੰਬਰ 2026, ਸਮੇਤ ਸੰਬੰਧਿਤ ਕੇਸਾਂ ਦੇ ਆਧਾਰ ’ਤੇ ਅਧਿਕਾਰੀ ਪੁਲਿਸ ਹਿਰਾਸਤ ਵਿਚ ਹੈ। ਵਿਭਾਗ ਨੇ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਤੇ ਅਪੀਲ) ਨਿਯਮ, 1970 ਦੇ ਨਿਯਮ 4(2) ਤਹਿਤ ਇਹ ਮੁਅੱਤਲੀ ਕੀਤੀ ਹੈ। ਹੁਕਮ ਮੁਤਾਬਕ ਮੁਅੱਤਲੀ ਦਾ ਪ੍ਰਭਾਵ ਅਧਿਕਾਰੀ ਦੀ ਗ੍ਰਿਫ਼ਤਾਰੀ/ਹਿਰਾਸਤ ਦੀ 30 ਸਤੰਬਰ 2026 ਤੋਂ ਲਾਗੂ ਹੋਵੇਗਾ। ਸੂਤਰਾਂ ਅਨੁਸਾਰ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਸੰਬੰਧਿਤ ਉੱਚ ਅਧਿਕਾਰੀਆਂ ਅਤੇ ਦਫ਼ਤਰਾਂ ਨੂੰ ਵੀ ਭੇਜੀਆਂ ਗਈਆਂ ਹਨ।
ਪਿਛਲੀ ਖ਼ਬਰ ਬਰਸਾਲਪੁਰ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ, ਸਿਰ ਕਲਮ ਕਰਨ ਦੀ ਸਜ਼ਾ ਅਗਲੀ ਖ਼ਬਰ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਏ.ਐੱਸ.ਆਈ. ’ਤੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।