ਨਵਜੋਤ ਸਿੰਘ ਸਿੱਧੂ ਬਣੇ ਦਾਦਾ : ਨਵਜੰਮੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ ਤੇ ਪਾ ਕੇ ਸਾਂਝੀ ਕੀਤੀ ਖੁਸ਼ੀ
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਸਾਬਕਾ ਉੱਘੇ ਕ੍ਰਿਕੇਟਰ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਹਨ ਜਿਨ੍ਹਾਂ ਨੇ ਪੁੱਤਰ ਕਰਨ ਸਿੱਧੂ ਤੇ ਨੂੰਹ ਇਨਾਇਤ ਦੇ ਘਰ ਪੈਦਾ ਹੋਈ ਧੀ ਤੇ ਆਪਣੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਨਵਜੰਮੀ ਪੋਤਰੀ ਨੂੰ ਉਸਦੀ ਦਾਦੀ ਤੇ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਨੇ ਚੁੱਕਿਆ ਹੋਇਆ ਹੈ ਜਦੋਂ ਕਿ ਸ: ਸਿੱਧੂ ਨੇੜੇ ਖੜੇ ਖੁਸ਼ੀ ਤੇ ਮਜਾਕੀਆ ਅੰਦਾਜ ’ਚ ਗੱਲਬਾਤ ਕਰ ਰਹੇ ਹਨ।
ਅਜੀਤ ਡੈਸਕ
06-10-2026