04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕਸ਼ਮੀਰ ’ਚ ਮਾਰੇ ਗਏ ਲਸ਼ਕਰ ਕਮਾਂਡਰ ਹਾਸ਼ਿਮ ਮੂਸਾ ਨੂੰ ਪਾਕਿ ਨੇ ਦੱਸਿਆ ਸਹੀ-ਸਲਾਮਤ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਭਾਰਤੀ ਫ਼ੌਜ ਵਲੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਤੇ ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਸਰਵਿਸਿਜ਼ ਗਰੁੱਪ (ਐੱਸ. ਐੱਸ.

ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਕਥਿਤ ਮੁਹੰਮਦ ਆਸਿਫ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਭਾਰਤੀ ਫ਼ੌਜ ਵਲੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਤੇ ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਸਰਵਿਸਿਜ਼ ਗਰੁੱਪ (ਐੱਸ. ਐੱਸ. ਜੀ.) ਦੇ ਸਾਬਕਾ ਕਮਾਂਡੋ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ ਨੂੰ ਮੁਕਾਬਲੇ ’ਚ ਮਾਰ ਮੁਕਾਉਣ ਤੋਂ ਬਾਅਦ ਪਾਕਿ ਦੇ ਫ਼ੌਜੀ ਮੀਡੀਆ ਵਿੰਗ ਨੇ ਦਾਅਵਾ ਕੀਤਾ ਹੈ ਕਿ ਜਿਸ ਵਿਅਕਤੀ ਨੂੰ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਜ਼ਿੰਦਾ ਤੇ ਸਹੀ-ਸਲਾਮਤ ਹੈ। ਇਸ ਦਾਅਵੇ ਦੇ ਨਾਲ ਹੀ ਇਕ ਸ਼ਖ਼ਸ ਨੂੰ ਮੁਹੰਮਦ ਆਸਿਫ਼ ਦੱਸਦਿਆਂ ਪਾਕਿ ਮੀਡੀਆ ਸਾਹਮਣੇ ਪੇਸ਼ ਵੀ ਕੀਤਾ ਗਿਆ। ਹਾਲਾਂਕਿ, ਸੁਤੰਤਰ ਵਿਸ਼ਲੇਸ਼ਕਾਂ ਅਤੇ ਰੱਖਿਆ ਮਾਹਿਰਾਂ ਨੇ ਤੱਥਾਂ ਦੇ ਆਧਾਰ ’ਤੇ ਇਸ ਨੂੰ ਪਾਕਿ ਦੀ ਪ੍ਰੋਪੇਗੰਡਾ ਚਲਾਉਣ ਦੀ ਨਾਕਾਮ ਕੋਸ਼ਿਸ਼ ਦੱਸਦਿਆਂ ਕਿਹਾ ਕਿ ਭਾਰਤੀ ਫ਼ੌਜ ਵਲੋਂ ਮਾਰੇ ਗਏ ਅੱਤਵਾਦੀ ਦੀਆਂ ਤਸਵੀਰਾਂ ਜਾਰੀ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਦਾਅਵੇ ਨੂੰ ਝੁਠਲਾਉਣ ਲਈ ਪਾਕਿ ਨੇ ਮੀਡੀਆ ਸਾਹਮਣੇ ਉਸ ਵਰਗੇ ਵਿਖਾਈ ਦਿੰਦੇ ਇਕ ਹਮਸ਼ਕਲ ਨੂੰ ਪੇਸ਼ ਕੀਤਾ ਹੈ। ਹਾਸ਼ਿਮ ਮੂਸਾ ਪੀਰ ਪੰਜਾਲ ਤੇ ਕਸ਼ਮੀਰ ਘਾਟੀ ’ਚ ਆਮ ਨਾਗਰਿਕਾਂ ਅਤੇ ਸੁਰੱਖਿਆ ਬਲਾਂ ’ਤੇ ਕਈ ਘਾਤਕ ਹਮਲਿਆਂ ਦਾ ਮੁੱਖ ਦੋਸ਼ੀ ਸੀ। ਉਹ ਪਹਿਲਗਾਮ ਅੱਤਵਾਦੀ ਹਮਲੇ ’ਚ ਸ਼ਾਮਿਲ ਲਸ਼ਕਰ ਦੇ ਚਾਰ ਅੱਤਵਾਦੀਆਂ ’ਚੋਂ ਆਖ਼ਰੀ ਬਚਿਆ ਹੋਇਆ ਮੈਂਬਰ ਸੀ; ਬਾਕੀ ਤਿੰਨ ਪਹਿਲਾਂ ਹੀ ਵੱਖ-ਵੱਖ ਮੁਕਾਬਲਿਆਂ ’ਚ ਮਾਰੇ ਜਾ ਚੁੱਕੇ ਹਨ।
ਪਿਛਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਝੀਂਡਾ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਗਠਨ ਦੀ ਕੀਤੀ ਵਕਾਲਤ ਅਗਲੀ ਖ਼ਬਰ ਸੁਨਾਮ ’ਚ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨ ਮੌਤਾਂ ਚਿੰਤਾ ਦਾ ਵਿਸ਼ਾ- ਖਡਿਆਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।