30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਵਲੋਂ ‘ਗੁਰਦੁਆਰਾ ਸੁਧਾਰ ਲਹਿਰ’ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ

ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ‘ਗੁਰਦੁਆਰਾ ਸੁਧਾਰ ਲਹਿਰ’ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕੀਤੀ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਠੀਕ ਨਹੀਂ ਚੱਲ ਰਹੇ । ਉਨ੍ਹਾਂ ਪਿਛਲੇ ਦਿਨੀਂ ਇਕ ਬੀਬੀ ਵਲੋਂ ਆਪਣੇ ਨਾਲ ਇਕ ਸਰਾਂ ’ਚ ਹੋਏ ਕਥਿਤ ਸ਼ੋਸ਼ਣ ਦੀ ਹਵਾਲਾ ਦਿੰਦੇ ਹੋਏ ਕਿਹਾ ਅੱਜ ਇਕ ਵਾਰ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਆ ਗਈ ਹੈ।

ਅਜੀਤ ਡੈਸਕ 30-09-2026
ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ‘ਗੁਰਦੁਆਰਾ ਸੁਧਾਰ ਲਹਿਰ’ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕੀਤੀ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਠੀਕ ਨਹੀਂ ਚੱਲ ਰਹੇ । ਉਨ੍ਹਾਂ ਪਿਛਲੇ ਦਿਨੀਂ ਇਕ ਬੀਬੀ ਵਲੋਂ ਆਪਣੇ ਨਾਲ ਇਕ ਸਰਾਂ ’ਚ ਹੋਏ ਕਥਿਤ ਸ਼ੋਸ਼ਣ ਦੀ ਹਵਾਲਾ ਦਿੰਦੇ ਹੋਏ ਕਿਹਾ ਅੱਜ ਇਕ ਵਾਰ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਆ ਗਈ ਹੈ। ਇਕ ਵਾਰ ਮੁੜ ਗੁਰਦੁਆਰਿਆਂ ਦਾ ਪ੍ਰਬੰਧ ਕਥਿਤ ਤੌਰ ’ਤੇ ਮਹੰਤਾਂ ਹੇਠ ਆ ਗਿਆ ਹੈ ਇਸ ਲਈ ਹਰ ਜਾਗਦੀ ਜ਼ਮੀਰ ਵਾਲੇ ਨੂੰ ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਵਲੋਂ ਸ਼ੁਰੂ ਕੀਤੀ ਗਈ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਗੁਰਦੁਆਰਾ ਸੁਧਾਰ ਲਹਿਰ -2 ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਅਮਨ ਇੰਦਰ ਸਿੰਘ ਬੰਨੀ ਬਰਾੜ ਹਲਕਾ ਇੰਚਾਰਜ ਫ਼ਰੀਦਕੋਟ, ਸੁਖਜਿੰਦਰ ਸਿੰਘ, ਪ੍ਰਿਤਪਾਲ ਸਿੰਘ ਕੋਹਲੀ, ਬਲਵਿੰਦਰ ਸਿੰਘ, ਅਮਰੀਕ ਸਿੰਘ ਸਰਕਲ ਪ੍ਰਧਾਨ, ਭਾਈ ਜਸਵੰਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ, ਸੁਖਵੀਰ ਸਿੰਘ ਗਿੱਲ, ਅਜੈਪਾਲ ਸਿੰਘ ਮੀਰਾਂਕੋਟ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਹਰਜਿੰਦਰ ਸਿੰਘ ਠਰੂ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ, ਮਧੂਪਾਲ ਸਿੰਘ ਗੋਗਾ, ਗੁਰਲਾਲ ਸਿੰਘ ਸੰਧੂ, ਸਵਿੰਦਰ ਸਿੰਘ ਦੋਬਲੀਆ, ਹਰਜੀਤ ਸਿੰਘ ਪੁਰੇਵਾਲ, ਬਿਕਰਮ ਸਿੰਘ, ਕੰਵਲਜੀਤ ਸਿੰਘ ਐਸਡੀਓ, ਯੋਗੇਸ਼ ਸ਼ਰਮਾ, ਜਪਿੰਦਰ ਸਿੰਘ, ਮਲਕੀਤ ਸਿੰਘ ਹੁੰਦਲ, ਸਿਮਰਜੀਤ ਸਿੰਘ, ਬਲਵਿੰਦਰ ਸਿੰਘ ਸੁਖਜਿੰਦਰ ਸਿੰਘ, ਭਾਈ ਜਸਵੰਤ ਪ੍ਰੀਤਮ ਸਿੰਘ, ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ ਵੱਲਾ, ਦਿਲਰਾਜ ਸਿੰਘ, ਕਿਸ਼ਨ ਸਿੰਘ ਗਰਚਾ, ਜਸਪ੍ਰੀਤ ਸਿੰਘ ਪ੍ਰਧਾਨ ਜਲੰਧਰ, ਅਰਵਿੰਦਰ ਸਿੰਘ ਚਾਹਲ ਬਠਿੰਡਾ, ਨਵਇੰਦਰ ਸਿੰਘ ਲੌਂਗੋਵਾਲ, ਜਸਪ੍ਰੀਤ ਸਿੰਘ ਢਿੱਲੋਂ ਨਵਾਂਸ਼ਹਿਰ, ਸੁਰਤੇਜ ਸਿੰਘ ਬਾਸੀ, ਰੁਪਿੰਦਰ ਸਿੰਘ ਰਾਣਾ, ਸੇਵਾ ਸਿੰਘ ਅਕਾਲੀ, ਗੁਰਸ਼ਰਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਸਿੰਘਪੁਰ, ਹੁਸ਼ਿਆਰਪੁਰ, ਚੀਫ਼ ਨਿਰਮਲ ਸਿੰਘ, ਸੁਖਵਿੰਦਰ ਸਿੰਘ ਮੂਨਕ, ਪ੍ਰਧਾਨ ਗੁਰਮੇਲ ਸਿੰਘ ਹਰਦੀਪ ਸਿੰਘ ਮਾਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖ਼ਰੀਦ ਕੱਲ੍ਹ ਤੋਂ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੱਤਪਾਲ ਸਿੰਘ ਸਿਵੀਆ... ਅਗਲੀ ਖ਼ਬਰ ਆਸਟ੍ਰੇਲੀਆ ਮਾਈਗ੍ਰੇਸ਼ਨ ਲਈ ਸੁਨਹਿਰੀ ਮੌਕੇ, ਯੋਗ ਪ੍ਰੋਫੈਸ਼ਨਲਜ਼ ਦੀ ਵੱਧ ਰਹੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।