29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਿੱਖਿਆ ਵਿਭਾਗ ਪੰਜਾਬ ਨੇ 4500 ਦੇ ਕਰੀਬ ਅਧਿਆਪਕਾਂ ਨੂੰ ਮਾਸਟਰ ਕਾਡਰ ’ਚ ਕੀਤਾ ਪਦਉੱਨਤ

ਐੱਸ. ਏ.

ਅਜੀਤ ਡੈਸਕ 29-09-2026
ਐੱਸ. ਏ. ਐੱਸ. ਨਗਰ, 28 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਸਿੱਖਿਆ (ਟੀਚਿੰਗ ਕੇਡਰ) ਗਰੁੱਪ ‘ਸੀ’ ਸੇਵਾ ਨਿਯਮ 2018, ਪੰਜਾਬ ਸਿੱਖਿਆ (ਟੀਚਿੰਗ ਕੇਡਰ) ਗਰੁੱਪ ‘ਸੀ’ ਸੇਵਾ (ਪਹਿਲੀ ਸੋਧ) ਨਿਯਮ, 2020 ਅਤੇ ਪੰਜਾਬ ਸਿੱਖਿਆ (ਟੀਚਿੰਗ ਕੇਡਰ) ਗਰੁੱਪ ‘ਸੀ’ ਸੇਵਾ (ਸੋਧ) ਨਿਯਮ, 2021 ਅਤੇ ਇਸ ਵਿਚ ਸਮੇਂ ਸਮੇਂ ’ਤੇ ਜਾਰੀ ਸੋਧਾਂ ਅਧੀਨ ਵੱਖ-ਵੱਖ ਫੀਡਰ ਕਾਡਰਾਂ ਤੋਂ 4500 ਦੇ ਕਰੀਬ ਅਧਿਆਪਕਾਂ ਨੂੰ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਲਈ ਨਿਰਧਾਰਤ ਰਾਖਵੇਂ ਕੋਟੇ ਤਹਿਤ ਸੀ. ਐੱਚ. ਟੀ., ਐੱਚ. ਟੀ., ਈ. ਟੀ. ਟੀ, ਓ. ਸੀ. ਟੀ. ਅਤੇ ਨਾਨ ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਤੋਂ ਇਲਾਵਾ ਪੀ. ਟੀ. ਆਈ. ਤੋਂ ਡੀ. ਪੀ. ਈ. ਕਾਡਰ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ਹਨ। ਡਾਇਰੈਕਟਰ ਸਕੂਲ ਸਿੱਖਿਆ (ਸ.ਸ.) ਸਕੱਤਰ ਸਿੰਘ ਬੱਲ ਵਲੋਂ ਜਾਰੀ ਹੁਕਮਾਂ ਅਨੁਸਾਰ 208 ਸੈਂਟਰ ਹੈੱਡ ਟੀਚਰ , 927 ਹੈੱਡ ਟੀਚਰ, 250 ਨਾਨ ਟੀਚਿੰਗ ਕੇਡਰ, 377 ਓ. ਸੀ. ਟੀ. ਕਾਡਰ, 2585 ਈ. ਟੀ. ਟੀ. ਅਧਿਆਪਕ, 127 ਪੀ. ਟੀ. ਆਈ. ਅਧਿਆਪਕਾਂ ਨੂੰ ਮਾਸਟਰ ਕੇਡਰ ਵਿਚ ਪਦਉੱਨਤ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਸਮੂਹ ਜ਼ਿਲ੍ਹਿਆਂ ਤੋਂ ਪ੍ਰਾਪਤ ਕੇਸਾਂ ਵਿਚੋਂ ਸੀਨੀਅਰਤਾ ਦੇ ਆਧਾਰ ’ਤੇ ਯੋਗ ਵਿਚ ਵੱਖ ਕਾਡਰ ਦੇ ਕਰਮਚਾਰੀਆਂ ਦੀਆਂ ਮਾਸਟਰ ਕਾਡਰ ਵਿਚ ਪਦ-ਉੱਨਤੀਆਂ ਕਰਕੇ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਅਮਰਜੀਤ ਚਾਵਲਾ ਮਾਮਲੇ ’ਚ ਡਰਾਈਵਰ ਮੋਹਨ ਸਿੰਘ ਤੋਂ 5 ਘੰਟੇ ਪੁੱਛਗਿੱਛ ਅਗਲੀ ਖ਼ਬਰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।