25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਕਾਰਨ ਸਕੂਲਾਂ ਵਿਚ ਹੋ ਰਿਹਾ ਹੈ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ

ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਅਧਿਆਪਕਾਂ ਦੀਆਂ ਲਗਾਤਾਰ ਗੈਰ ਵਿਦਿਅਕ ਡਿਊਟੀਆਂ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਅਧਿਆਪਕ ਜਥੇਬੰਦੀਆਂ ਵੀ ਵਾਰ-ਵਾਰ ਮੰਗ ਪੱਤਰ ਦੇ ਚੁੱਕੀਆਂ ਹਨ ਕਿ ਅਧਿਆਪਕਾਂ ਤੋਂ ਸਿਰਫ ਤੇ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇ ਅਤੇ ਗੈਰ ਵਿਦਿਅਕ ਡਿਊਟੀਆਂ ਬੰਦ ਕੀਤੀਆਂ ਜਾਣ।

ਅਜੀਤ ਡੈਸਕ 25-09-2026
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਅਧਿਆਪਕਾਂ ਦੀਆਂ ਲਗਾਤਾਰ ਗੈਰ ਵਿਦਿਅਕ ਡਿਊਟੀਆਂ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਅਧਿਆਪਕ ਜਥੇਬੰਦੀਆਂ ਵੀ ਵਾਰ-ਵਾਰ ਮੰਗ ਪੱਤਰ ਦੇ ਚੁੱਕੀਆਂ ਹਨ ਕਿ ਅਧਿਆਪਕਾਂ ਤੋਂ ਸਿਰਫ ਤੇ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇ ਅਤੇ ਗੈਰ ਵਿਦਿਅਕ ਡਿਊਟੀਆਂ ਬੰਦ ਕੀਤੀਆਂ ਜਾਣ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਧਿਆਪਕਾਂ/ਲੈਕਚਰਾਰਾਂ ਦੀ ਗ਼ੈਰ-ਪੜ੍ਹਾਈ/ਪ੍ਰਸ਼ਾਸਕੀ ਡਿਊਟੀਆਂ ਵਿਚ ਤਾਇਨਾਤੀ ਨਾ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਸਿੱਖਿਆ ਦਾ ਅਧਿਕਾਰ ਐਕਟ, 2009 ਦੀ ਧਾਰਾ 27 ਅਤੇ ਅਦਾਲਤੀ ਹੁਕਮਾਂ ਅਨੁਸਾਰ, ਅਧਿਆਪਕਾਂ ਨੂੰ 3 ਖਾਸ ਕੰਮਾਂ ਤੋਂ ਇਲਾਵਾ ਕਿਸੇ ਵੀ ਹੋਰ ਗ਼ੈਰ-ਵਿਦਿਅਕ ਕੰਮ ਲਈ ਨਹੀਂ ਲਗਾਇਆ ਜਾ ਸਕਦਾ। ਇੰਨਾ ਖਾਸ ਕੰਮਾਂ ਵਿੱਚ ਚੋਣਾਂ ਨਾਲ ਸਬੰਧਤ ਡਿਊਟੀ, ਜਨਗਣਨਾ ਦੀ ਡਿਊਟੀ ਅਤੇ ਆਫ਼ਤ ਪ੍ਰਬੰਧਨ ਦੀ ਡਿਊਟੀ ਸ਼ਾਮਿਲ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਕਿਸੇ ਵੀ ਅਧਿਆਪਕ ਨੂੰ ਉਪਰੋਕਤ 3 ਕੰਮਾਂ ਤੋਂ ਇਲਾਵਾ ਕਿਸੇ ਵੀ ਹੋਰ ਸਰਵੇ, ਵੈਰੀਫਿਕੇਸ਼ਨ ਜਾਂ ਪ੍ਰਸ਼ਾਸਕੀ ਕੰਮ ਲਈ ਡਿਊਟੀ ’ਤੇ ਨਹੀਂ ਲਗਾਇਆ ਜਾਵੇਗਾ। ਜਿਹੜੇ ਅਧਿਆਪਕ ਪਹਿਲਾਂ ਹੀ ਚੋਣਾਂ ਦੀ ਡਿਊਟੀ ਕਰ ਰਹੇ ਹਨ, ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ’ਤੇ ਕੋਈ ਹੋਰ ਵਾਧੂ ਕੰਮ ਨਾ ਦਿੱਤਾ ਜਾਵੇ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਗੌਰਮਿੰਟ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਜ਼ਿਲ੍ਹਾ ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ ਅਤੇ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਸੀਨੀਅਰ ਆਗੂ ਵਰਿੰਦਰਜੀਤ ਸਿੰਘ ਬਜਾਜ, ਐਲੀਮੈਂਟਰੀ ਟੀਚਰਜ ਯੂਨੀਅਨ ਦੇ ਅਵਤਾਰ ਸਿੰਘ ਭਲਵਾਨ ਅਤੇ ਜੋਤਿੰਦਰ ਸਿੰਘ ਜੋਤੀ ਨੇ ਕਿਹਾ ਹੈ ਕਿ ਇਸ ਪੱਤਰ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਗੈਰ ਵਿਦਿਅਕ ਕੰਮਾਂ ਵਿਚ ਨਾ ਲਗਾਈਆਂ ਜਾਣ।
ਪਿਛਲੀ ਖ਼ਬਰ ਡਾ. ਨਜੀਬ ਨਕੀ ਮਕਬੂਜ਼ਾ ਕਸ਼ਮੀਰ ਦੇ ਚੁਣੇ ਗਏ 25ਵੇਂ ਰਾਸ਼ਟਰਪਤੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਸਨਅਤੀ ਕੰਪਲੈਕਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ-ਬਿੱਲਾ, ਔਲਖ, ਲਾਹੌਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।