24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੋਟਾਸ਼ ਖਾਦ ਦੇ ਭਾਅ ’ਚ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ 1800 ਰੁਪਏ ਵਾਲਾ ਗੱਟਾ ਹੁਣ 2200 ਰੁਪਏ ਦਾ ਮਿਲੇਗਾ

ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਖਾਦ ਕੰਪਨੀਆਂ ਵਲੋਂ ਐਨ. ਪੀ.

ਪੋਟਾਸ਼ ਖਾਦ ਵਾਲੀ ਬੋਰੀ ’ਤੇ ਉੱਕਰਿਆ ਨਵਾਂ ਭਾਅ 24-09-2026
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਖਾਦ ਕੰਪਨੀਆਂ ਵਲੋਂ ਐਨ.ਪੀ.ਕੇ. ਖਾਦ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਹੁਣ ਪੋਟਾਸ਼ ਖਾਦ ਦੇ ਭਾਅ ਵਿਚ ਵੀ 800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਸਨੂੰ ਲੈ ਕੇ ਕਿਸਾਨਾਂ ਵਿਚ ਹਾਹਾਕਾਰ ਮੱਚ ਗਈ ਹੈ । ਪੋਟਾਸ਼ ਖਾਦ ਦੀਆਂ ਪਿਛਲੀਆਂ ਕੀਮਤਾਂ ’ਤੇ ਝਾਤ ਮਾਰੀ ਜਾਵੇ ਤਾਂ ਸਤੰਬਰ 2025 ਵਿਚ ਪੋਟਾਸ਼ ਖਾਦ ਦੀ 50 ਕਿੱਲੋ ਦੀ ਬੋਰੀ ਦੀ ਕੀਮਤ 1800 ਰੁਪਏ ਸੀ, ਜਿਸ ਦਾ ਭਾਅ ਵਧਾ ਕੇ ਹੁਣ 2200 ਰੁਪਏ ਪ੍ਰਤੀ ਬੋਰੀ ਕਰ ਦਿੱਤਾ ਹੈ । ਇਸ ਤਰ੍ਹਾਂ 50 ਕਿੱਲੋ ਦੀ ਇਕ ਬੋਰੀ ਦੇ ਭਾਅ ਵਿਚ 400 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਇਕ ਕੁਇੰਟਲ ਦੇ ਹਿਸਾਬ ਨਾਲ ਇਹ ਵਾਧਾ 800 ਰੁਪਏ ਬਣਦਾ ਹੈ । ਨਵੇਂ ਭਾਅ ਅਨੁਸਾਰ ਬੇਸ਼ੱਕ 50 ਕਿੱਲੋ ਦੀ ਬੋਰੀ ਦੀ ਕੁਲ ਕੀਮਤ 2271 ਰੁਪਏ 40 ਪੈਸੇ ਤੈਅ ਕੀਤੀ ਗਈ ਹੈ, ਪਰ ਇਸ ਉੱਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 71 ਰੁਪਏ 40 ਪੈਸੇ ਦੀ ਸਬਸਿਡੀ ਦਿੱਤੇ ਜਾਣ ਕਰਕੇ ਇਹ ਪ੍ਰਤੀ ਬੋਰੀ ਕੀਮਤ 2200 ਰੁਪਏ ਬਣਦੀ ਹੈ । ਦੇਸ਼ ਭਰ ਵਿਚ ਲਗਭਗ 40 ਲੱਖ ਟਨ ਪੋਟਾਸ਼ ਖਾਦ ਦੀ ਕਿਸਾਨਾਂ ਵਲੋਂ ਵਰਤੋਂ ਕੀਤੀ ਜਾਂਦੀ ਹੈ, ਜਿਸ ਅਨੁਸਾਰ ਪੋਟਾਸ਼ ਖਾਦ ਦੇ ਭਾਅ ’ਚ ਇਸ ਵੱਡੇ ਵਾਧੇ ਨਾਲ ਦੇਸ਼ ਦੇ ਲੱਖਾਂ ਕਿਸਾਨਾਂ ’ਤੇ ਆਰਥਿਕ ਬੋਝ ਪਵੇਗਾ, ਜਦਕਿ ਕਿਸਾਨ ਇਸ ਤੋਂ ਕਰੀਬ ਮਹੀਨਾ ਕੁ ਪਹਿਲਾਂ ਖਾਦ ਕੰਪਨੀਆਂ ਵਲੋਂ ਐਨ.ਪੀ.ਕੇ. ਗਰੇਡ 12:32:16 ਦੀ ਕੀਮਤ ਵਿਚ 1100 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਗਏ ਵਾਧੇ ਦੇ ਭਾਰ ਹੇਠਾਂ ਹੀ ਦੱਬੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਪੋਟਾਸ਼ ਖਾਦ ਦੇ ਭਾਅ ਵਿਚ ਵਾਧੇ ਦੀ ਸਖ਼ਤ ਨਿੰਦਾ ਕੀਤੀ।
ਪਿਛਲੀ ਖ਼ਬਰ ਜਸਵਿੰਦਰ ਸਿੰਘ ਖ਼ਾਲਸਾ ਬਾਬਾ ਫ਼ਰੀਦ ਅਤੇ ਸੰਤ ਰਿਸ਼ੀ ਰਾਮ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਅਗਲੀ ਖ਼ਬਰ ਹਵਾਲਾ ਰਾਸ਼ੀ ਮਾਮਲੇ ’ਚ ਚੰਡੀਗੜ੍ਹ ’ਚ ਈ.ਡੀ. ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।