ਲੁਧਿਆਣਾ, 17 ਸਤੰਬਰ (ਅ.ਬ.)-10 ਸਤੰਬਰ ਨੂੰ ਸਮਾਪਤ ਹੋਏ ਡਰਾਅ ਰਾਜਸ਼੍ਰੀ 50 ਗੁਰੂ ਵੀਕਲੀ ਲਾਟਰੀ ਦੇ ਡਰਾਅ ਦਾ 59ਵਾਂ 21 ਲੱਖ ਦਾ ਪਹਿਲਾ ਪੁਰਸਕਾਰ ਆਰ. ਐਸ. ਲਾਟਰੀ ਦੇ ਰਿਟੇਲਰ ਪੁਰਸ਼ੋਤਮ ਸੇਠੀ ਲਾਟਰੀ ਸਰਦੂਲਗੜ੍ਹ ਦੁਆਰਾ ਵੇਚੀ ਗਈ ਟਿਕਟ ’ਤੇ ਨਿਕਲਿਆ। ਇਨਾਮ ਨਿਕਲਣ ਦੀ ਖੁਸ਼ੀ ’ਚ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ ਤੇ ਨਿਲੇਸ਼ ਵੋਰਾ ਨੇ ਆਰ.ਐਸ. ਲਾਟਰੀ ਦੇ ਮੋਹਿਤ ਕੁਮਾਰ ਤੇ ਪੁਰਸ਼ੋਤਮ ਸੇਠੀ ਨੂੰ ਫੁੱਲਾਂ ਦੀ ਮਾਲਾ, ਗੁਲਦਸਤਾ, ਟ੍ਰਾਫ਼ੀ ਤੇ ਰਿਟੇਲਰ ਇੰਸੇਟਿਵ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਤੇ ਹਾਰਦਿਕ ਵਧਾਈ ਦਿੱਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਜਸ਼੍ਰੀ 50 ਵੀਕਲੀ ਲਾਟਰੀ ’ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਇਕ ਸਾਲ ਪਹਿਲਾਂ ਆਰ.ਐਸ. ਲਾਟਰੀ ਦੁਆਰਾ ਵੇਚੀ ਗਈ ਟਿਕਟ ਤੋਂ ਸਰਦੂਸਗੜ੍ਹ ਦਾ ਹੀ ਨਿਕਲਿਆ ਸੀ।