ਬਾਬਾ ਸ੍ਰੀਚੰਦ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ 26 ਨੂੰ ਹੋਣਗੇ ਟਾਂਡਾ ਵਿਖੇ ਵੱਡੇ ਸਮਾਗਮ
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ (ਹੁਸ਼ਿਆਰਪੁਰ) ਸਰਬ ਧਰਮ ਸੰਮੇਲਨ ਅਤੇ ਸਾਲਾਨਾ ਸਮਾਗਮ ਵੱਡੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ’ਚ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ ਵੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਦੱਸਿਆ ਕਿ 26 ਸਤੰਬਰ ਨੂੰ ਪੂਰਨਮਾਸ਼ੀ ਦਿਹਾੜੇ ’ਤੇ ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਨਾਲ ਹੀ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ।
ਬ
ਬਾਬਾ ਸੁਖਦੇਵ ਸਿੰਘ ਬੇਦੀ
17-09-2026
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ (ਹੁਸ਼ਿਆਰਪੁਰ) ਸਰਬ ਧਰਮ ਸੰਮੇਲਨ ਅਤੇ ਸਾਲਾਨਾ ਸਮਾਗਮ ਵੱਡੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ’ਚ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ ਵੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਦੱਸਿਆ ਕਿ 26 ਸਤੰਬਰ ਨੂੰ ਪੂਰਨਮਾਸ਼ੀ ਦਿਹਾੜੇ ’ਤੇ ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਨਾਲ ਹੀ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਚਰੜ, ਪ੍ਰਬੰਧਕ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਬੇਦੀ, ਕਮੇਟੀ ਪ੍ਰਧਾਨ ਨਾਜਰ ਸਿੰਘ ਸਹਿਬਾਜ਼ਪੁਰ, ਲਖਵੀਰ ਸਿੰਘ ਗਿੱਲਾ, ਰਵਿੰਦਰ ਸਿੰਘ, ਮਾਸਟਰ ਵਿਸਾਖਾ ਸਿੰਘ, ਮਨਜਿੰਦਰ ਸਿੰਘ, ਬੱਬੁ ਕੰਗ, ਜਸਕਰਨ ਸਿੰਘ, ਰੋਹਿਨ, ਨਵਦੀਪ ਸਿੰਘ ਵੀ ਹਾਜ਼ਰ ਸਨ।