17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੀ.ਐਫ. ਦੀ ਜਾਣਕਾਰੀ ਹੁਣ ਵਟਸਐਪ ’ਤੇ ਵਾਰ-ਵਾਰ ਪੋਰਟਲ ’ਤੇ ਨਹੀਂ ਕਰਨਾ ਪਵੇਗਾ ਲੌਗਇੰਨ

ਮੰਡੀ ਗੋਬਿੰਦਗੜ੍ਹ, 16 ਸਤੰਬਰ (ਮੋਹਿਤ ਸਿੰਗਲਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ.

ਅਜੀਤ ਡੈਸਕ 17-09-2026
ਮੰਡੀ ਗੋਬਿੰਦਗੜ੍ਹ, 16 ਸਤੰਬਰ (ਮੋਹਿਤ ਸਿੰਗਲਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਨੇ ਆਪਣੇ ਕਰੋੜਾਂ ਮੈਂਬਰਾਂ ਨੂੰ ਪੀ.ਐੱਫ. ਖਾਤੇ ਨਾਲ ਸੰਬੰਧਿਤ ਜਾਣਕਾਰੀ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਅਧਿਕਾਰਤ ਵਟਸਐਪ ਚੈਨਲ ਸ਼ੁਰੂ ਕੀਤਾ ਹੈ। ਇਸ ਨਵੀਂ ਸਹੂਲਤ ਰਾਹੀਂ ਮੈਂਬਰ ਹੁਣ ਵਾਰ-ਵਾਰ ਈ.ਪੀ.ਐੱਫ.ਓ. ਪੋਰਟਲ ਜਾਂ ਉਮੰਗ ਐਪ ’ਤੇ ਲੌਗਇੰਨ ਕੀਤੇ ਬਿਨਾਂ ਆਪਣੇ ਭਵਿੱਖ ਨਿਧੀ ਖਾਤੇ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਹ ਪਹਿਲ ਉਨ੍ਹਾਂ ਕਰਮਚਾਰੀਆਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਸਾਬਤ ਹੋ ਸਕਦੀ ਹੈ, ਜਿਨ੍ਹਾਂ ਨੂੰ ਪੀ.ਐੱਫ. ਬਕਾਇਆ ਰਾਸ਼ੀ, ਨਿਕਾਸੀ ਜਾਂ ਟਰਾਂਸਫਰ ਨਾਲ ਸੰਬੰਧਿਤ ਜਾਣਕਾਰੀ ਲਈ ਵਾਰ-ਵਾਰ ਆਨਲਾਈਨ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਈ.ਪੀ.ਐੱਫ.ਓ. ਦੀ ਇਸ ਸਹੂਲਤ ਦਾ ਲਾਭ ਲੈਣ ਲਈ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਸੰਗਠਨ ਦੇ ਅਧਿਕਾਰਤ ਵਟਸਐਪ ਚੈਨਲ ਨਾਲ ਜੁੜਨਾ ਹੋਵੇਗਾ। ਚੈਨਲ ਨੂੰ ਫਾਲੋ ਜਾਂ ਸਬਸਕ੍ਰਾਈਬ ਕਰਨ ਤੋਂ ਬਾਅਦ ਮੈਂਬਰ ਦਿੱਤੇ ਗਏ ਕਿਊ ਆਰ ਕੋਡ ਨੂੰ ਸਕੈਨ ਕਰਕੇ ਵੀ ਇਸ ਨਾਲ ਜੁੜ ਸਕਦੇ ਹਨ। ਅਧਿਕਾਰਤ ਚੈਨਲ ਰਾਹੀਂ ਪੀ.ਐੱਫ. ਨਾਲ ਸੰਬੰਧਿਤ ਮਹੱਤਵਪੂਰਨ ਅਪਡੇਟ ਅਤੇ ਸੂਚਨਾਵਾਂ ਮੋਬਾਈਲ ਫੋਨ ’ਤੇ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਨਵੀਂ ਵਿਵਸਥਾ ਵਿਚ ਯੂ.ਏ.ਐੱਨ. ਨਾਲ ਜੁੜੇ ਮੋਬਾਈਲ ਨੰਬਰ ਦੀ ਅਹਿਮ ਭੂਮਿਕਾ ਹੋਵੇਗੀ। ਈ.ਪੀ.ਐੱਫ.ਓ. ਨੇ ਮੈਂਬਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਨਾਲ ਆਪਣਾ ਯੂ.ਏ.ਐੱਨ., ਪਾਸਵਰਡ, ਆਧਾਰ, ਪੈਨ, ਬੈਂਕ ਵੇਰਵੇ ਜਾਂ ਓ.ਟੀ.ਪੀ. ਵਰਗੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰਨ।
ਪਿਛਲੀ ਖ਼ਬਰ ਪਾਕਿ ’ਚ ਪੁਲਿਸ ਨੇ ਭੁਲੇਖੇ ਨਾਲ ਜੇ. ਯੂ.ਆਈ.ਐੱਫ. ਆਗੂ ਨੂੰ ਮਾਰੀ ਗੋਲੀ ਅਗਲੀ ਖ਼ਬਰ ਪੰਜਾਬ ਸਰਕਾਰ ਸੰਯੁਕਤ ਕਿਸਾਨ ਮੋਰਚੇ ਨਾਲ ਹੋਈਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕਰੇ-ਐਸ.ਕੇ.ਐਮ. ਸੰਯੁਕਤ ਕਿਸਾਨ ਮੋਰਚਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।