12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਾਕਿ ਤੋਂ ਡਰੋਨ ਰਾਹੀਂ ਆਈ 12 ਕਿੱਲੋ ਹੈਰੋਇਨ ਦੀ ਖੇਪ ਬਰਾਮਦ

ਤਰਨ ਤਾਰਨ, 11 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਪੁਲਿਸ ਨੇ ਸਰਹੱਦ ਨੇੜਿਓਂ ਪਿੰਡ ਚਾਹਲ ਬਾਬਾ ਸਾਈਂ ਜੀ ਵਾਲਾ ਦੇ ਇਲਾਕੇ ਵਿਚੋਂ ਪਾਕਿਸਤਾਨ ਵਾਲੇ ਪਾਸਿਓਂ ਆਈ 12 ਕਿੱਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਨੂੰ ਕਬਜੇ ਵਿਚ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।

ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਬਰਾਮਦ ਕੀਤੀ 12 ਕਿੱਲੋ ਹੈਰੋਇਨ ਨਾਲ ਪੁਲਿਸ ਪਾਰਟੀ। 12-09-2026
ਤਰਨ ਤਾਰਨ, 11 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਪੁਲਿਸ ਨੇ ਸਰਹੱਦ ਨੇੜਿਓਂ ਪਿੰਡ ਚਾਹਲ ਬਾਬਾ ਸਾਈਂ ਜੀ ਵਾਲਾ ਦੇ ਇਲਾਕੇ ਵਿਚੋਂ ਪਾਕਿਸਤਾਨ ਵਾਲੇ ਪਾਸਿਓਂ ਆਈ 12 ਕਿੱਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਨੂੰ ਕਬਜੇ ਵਿਚ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਹੈਰੋੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 60 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਦੀ ਖੇਪ ਭਾਰਤੀ ਖੇਤਰ ਵਿਚ ਪਹੁੰਚੀ ਹੈ, ਜਿਸ ’ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਬੀ.ਐੱਸ.ਐੱਫ. ਦੇ ਨਾਲ ਸਾਂਝੇ ਤੌਰ ’ਤੇ ਪਿੰਡ ਚਾਹਲ ਬਾਬਾ ਸਾਈਂ ਜੀ ਵਾਲਾ ਦੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿਚੋਂ 12 ਕਿੱਲੋ 70 ਗ੍ਰਾਮ ਹੈਰੋਇਨ, ਜੋ ਕਿ 24 ਪੈਕੇਟਾਂ ਵਿਚ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਿਲਡਰ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ : ਸਪੀਕਰ ਸੰਧਵਾਂ ਅਗਲੀ ਖ਼ਬਰ ‘ਪੰਜਾਬ ਮੰਗਦਾ ਹੈ ਇਨਸਾਫ਼’ ਦੇ ਨਾਅਰੇ ਹੇਠ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਪੰਜਾਬ ਭਰ ’ਚ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।