ਸੱਜਣ ਕੁਮਾਰ ਦੀ ਮੌਤ ’ਤੇ ਅਫਸੋਸ ਕਰਨ ਗਏ ਭਾਜਪਾ ਸੰਸਦ ਮੈਂਬਰ ਬਿਧੂੜੀ ਨੇ ਜਥੇਦਾਰ ਗੜਗੱਜ ਨੂੰ ਪੱਤਰ ਲਿਖ ਕੇ ਮੰਗੀ ਖਿਮਾ ਯਾਚਨਾ
ਅੰਮ੍ਰਿਤਸਰ, 10 ਸਤੰਬਰ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ ਉਪਰੰਤ ਉਸ ਦੇ ਘਰ ਕੁਝ ਹੋਰ ਭਾਜਪਾ ਸੰਸਦ ਮੈਂਬਰਾਂ ਦੇ ਨਾਲ ਅਫਸੋਸ ਕਰਨ ਗਏ ਦੱਖਣੀ ਦਿੱਲੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਿਧੂੜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਖਿਮਾ ਯਾਚਨਾ ਦੀ ਮੰਗ ਕੀਤੀ ਹੈ। ਜਥੇਦਾਰ ਨੂੰ ਲਿਖੇ ਪੱਤਰ ਵਿਚ ਸ੍ਰੀ ਬਿਧੂੜੀ ਨੇ ਕਿਹਾ ਹੈ ਕਿ ਪਿਛਲੇ ਦਿਨੀ ਮੈਂ ਸੱਜਣ ਕੁਮਾਰ ਦੀ ਮੌਤ ਉਪਰੰਤ ਕੁਝ ਹੋਰ ਸਾਥੀ ਸੰਸਦ ਮੈਂਬਰਾਂ ਦੇ ਕਹਿਣ ’ਤੇ ਉਨ੍ਹਾਂ ਦੇ ਘਰ ਚਲਾ ਗਿਆ ਸੀ, ਜੋ ਕਿ ਮੇਰੀ ਗਲਤੀ ਸੀ।
ਅੰਮ੍ਰਿਤਸਰ, 10 ਸਤੰਬਰ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ ਉਪਰੰਤ ਉਸ ਦੇ ਘਰ ਕੁਝ ਹੋਰ ਭਾਜਪਾ ਸੰਸਦ ਮੈਂਬਰਾਂ ਦੇ ਨਾਲ ਅਫਸੋਸ ਕਰਨ ਗਏ ਦੱਖਣੀ ਦਿੱਲੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਿਧੂੜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਖਿਮਾ ਯਾਚਨਾ ਦੀ ਮੰਗ ਕੀਤੀ ਹੈ। ਜਥੇਦਾਰ ਨੂੰ ਲਿਖੇ ਪੱਤਰ ਵਿਚ ਸ੍ਰੀ ਬਿਧੂੜੀ ਨੇ ਕਿਹਾ ਹੈ ਕਿ ਪਿਛਲੇ ਦਿਨੀ ਮੈਂ ਸੱਜਣ ਕੁਮਾਰ ਦੀ ਮੌਤ ਉਪਰੰਤ ਕੁਝ ਹੋਰ ਸਾਥੀ ਸੰਸਦ ਮੈਂਬਰਾਂ ਦੇ ਕਹਿਣ ’ਤੇ ਉਨ੍ਹਾਂ ਦੇ ਘਰ ਚਲਾ ਗਿਆ ਸੀ, ਜੋ ਕਿ ਮੇਰੀ ਗਲਤੀ ਸੀ। ਭਾਜਪਾ ਸੰਸਦ ਮੈਂਬਰ ਕਿਹਾ ਕਿ ਮੈਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਲਗਾਤਾਰ ਲੜਾਈ ਲੜੀ ਤੇ 1991 ਵਿਚ ਪੂਰਬੀ ਦਿੱਲੀ ਤੋਂ ਐੱਚ. ਕੇ. ਐੱਲ. ਭਗਤ ਦੇ ਖਿਲਾਫ਼ ਜਨਤਾ ਦਲ ਦੇ ਟਿਕਟ ’ਤੇ ਲੋਕ ਸਭਾ ਦੀ ਚੋਣ ਲੜੀ ਅਤੇ ਕਰੀਬ ਪੌਣੇ ਦੋ ਲੱਖ ਵੋਟ ਹਾਸਿਲ ਕੀਤੇ, ਇਸ ਕਾਰਨ ਭਾਜਪਾ ਉਮੀਦਵਾਰ ਜਿੱਤ ਗਏ ਤੇ ਇਸ ਹਾਰ ਤੋਂ ਬਾਅਦ ਭਗਤ ਦਾ ਰਾਜਨੀਤਿਕ ਕੈਰੀਅਰ ਲਗਪਗ ਖਤਮ ਹੋ ਗਿਆ ਸੀ । ਪੱਤਰ ਵਿਚ ਉਨ੍ਹਾਂ ਜਥੇਦਾਰ ਨੂੰ ਇਹ ਵੀ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸੱਜਣ ਕੁਮਾਰ ਨਾਲ ਕੋਈ ਹਮਦਰਦੀ ਰੱਖਣਾ ਤਾਂ ਦੂਰ ਦੀ ਗੱਲ, ਕਾਂਗਰਸ ਵਿਚ ਰਹਿੰਦਿਆਂ ਹੋਇਆਂ ਵੀ ਮੇਰੀ ਉਹਦੇ ਨਾਲ ਬੋਲਚਾਲ ਤੱਕ ਨਹੀਂ ਸੀ। ਭਾਜਪਾ ਸਾਂਸਦ ਰਾਮਵੀਰ ਸਿੰਘ ਬਿਧੂੜੀ ਨੇ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਪੱਤਰ ਦੇ ਅਖੀਰ ਵਿਚ ਕਿਹਾ ਕਿ ਆਪ ਜੀ ਦੀ ਸੇਵਾ ਵਿਚ ਸਾਰੀ ਜਾਣਕਾਰੀ ਦੇ ਕੇ ਮੈਂ ਇਕ ਵਾਰ ਫਿਰ ਖਿਮਾ ਚਾਹੁੰਦਾ ਹਾਂ ਤੇ ਮੈਂ ਇਹ ਪੱਤਰ ਆਪ ਜੀ ਨੂੰ ਇਸ ਭਾਵਨਾ ਨਾਲ ਲਿਖ ਰਿਹਾ ਹਾਂ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਮੇਰੀ ਬੇਨਤੀ ਨੂੰ ਮੰਨਦੇ ਹੋਏ ਮੈਨੂੰ ਇਸ ਤੋਂ ਸੁਰਖਰੂ ਕਰੋਗੇ।