10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਮੌਕੇ ਭਾਜਪਾ ਮਨਾਏਗੀ ‘ ਸੇਵਾ ਸੰਕਲਪ ’ ਮੁਹਿੰਮ 17 ਸਤੰਬਰ ਤੋਂ 7 ਅਕਤੂਬਰ ਤੱਕ ਚਲਾਏਗੀ ਮੁਹਿੰਮ

ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲ ਦੇ ਜਨਤਕ ਜੀਵਨ ਨੂੰ ਲੈ ਕੇ ਭਾਜਪਾ ਇਸ ਮਹੀਨੇ ਲਈ ‘ਸੇਵਾ ਸੰਕਲਪ’ ਮੁਹਿੰਮ ਚਲਾਏਗੀ, ਜਿਸ ਦੀ ਸ਼ੁਰੂਆਤ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਹੋਵੇਗੀ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਬੁੱਧਵਾਰ ਨੂੰ ਦਿੱਲੀ ’ਚ ਕੀਤੀ ਪ੍ਰੈੱਸ ਕਾਨਫਰੰਸ ’ਚ ਉਕਤ ਐਲਾਨ ਕੀਤਾ।

ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲ ਦੇ ਜਨਤਕ ਜੀਵਨ ਨੂੰ ਲੈ ਕੇ ਭਾਜਪਾ ਇਸ ਮਹੀਨੇ ਲਈ ‘ਸੇਵਾ ਸੰਕਲਪ’ ਮੁਹਿੰਮ ਚਲਾਏਗੀ, ਜਿਸ ਦੀ ਸ਼ੁਰੂਆਤ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਹੋਵੇਗੀ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਬੁੱਧਵਾਰ ਨੂੰ ਦਿੱਲੀ ’ਚ ਕੀਤੀ ਪ੍ਰੈੱਸ ਕਾਨਫਰੰਸ ’ਚ ਉਕਤ ਐਲਾਨ ਕੀਤਾ। ਨਿਤਿਨ ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ 17 ਸਤੰਬਰ ਨੂੰ ਹਰ ਸਾਲ ‘ਸੇਵਾ ਦਿਵਸ’ ਵਜੋਂ ਮਨਾਇਆ ਜਾਦਾ ਹੈ। 17 ਸਤੰਬਰ ਨੂੰ ਖੂਨਦਾਨ ਕੈਂਪ ਲਾਏ ਜਾਣਗੇ। 17 ਸਤੰਬਰ ਤੋਂ 7 ਅਕਤੂਬਰ ਦਰਮਿਆਨ ਸਾਰੇ ਸਕੂਲਾਂ ’ਚ ਚਿੱਤਰਕਾਰੀ, ਡਰਾਇੰਗ ਅਤੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 7 ਅਕਤੂਬਰ ਜਿਸ ਦਿਨ ਪ੍ਰਧਾਨ ਮਤਰੀ ਦੇ ਜਨਸੇਵਾ ਅਤੇ ਸਮਰਪਣ ਦੇ 25 ਸਾਲ ਪੂਰੋ ਹੋਣਗੇ, ਉਸ ਦਿਨ ਬਨਾਰਸ ਤੋਂ ਵਡਨਗਰ ਤੱਕ ਜੋਤੀ ਕਲਸ਼ ਯਾਤਰਾ ਰਹੀਂ ਪ੍ਰੋਗਰਾਮ ਕੀਤੇ ਜਾਣਗੇ। ਜਿਸ ’ਚ ਉਨ੍ਹਾਂ ਦੇ 25 ਸਾਲਾਂ ਪ੍ਰਤੀ ਧੰਨਵਾਦ ਕੀਤਾ ਜਾਵੇਗਾ, ਨਾਲ ਹੀ ਵਿਕਸਿਤ ਭਾਰਤ 2047 ਦਾ ਵੀ ਸੰਕਲਪ ਲਿਆ ਜਾਵੇਗਾ। ਨਿਤਿਨ ਨਬੀਨ ਨੇ ਪ੍ਰੋਗਰਾਮਾਂ ਦੀ ਰੂਪਰੇਖਾ ਤੋਂ ਇਲਾਵਾ ਇਸ ਸਮੇਂ ਦੌਰਾਨ ਉਪਲਬਧੀਆਂ ਦਾ ਵੀ ਬਿਓਰਾ ਦਿੱਤਾ, ਜਿਸ ’ਚ ਉਨ੍ਹਾਂ 25 ਕਰੋੜ ਗਰੀਬ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਉਣਾ, 80 ਕਰੋੜ ਲੋਕਾਂ ਨੂੰ ਰਾਸ਼ਨ ਦੇਣਾ, 100 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਯੋਜਨਾ ਨਾਲ ਜੋੜਨਾ, 12 ਕਰੋੜ ਟਾਇਲਟ, ਕੋਵਿਡ ਦੀ ਮੁਫ਼ਤ ਵੈਕਸੀਨ ਅਤੇ 4 ਕਰੋੜ ਤੋਂ ਵੱਧ ਗਰੀਬਾਂ ਲਈ ਮਕਾਨ ਬਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਧਾਨ ਮੰਤਰੀ ਦੇ ਸਪੱਸ਼ਟ ਨਜ਼ਰੀਏ, ਮਜ਼ਬੂਤ ਸੰਕਲਪ ਅਤੇ ਲੋਕਾਂ ਦੇ ਸਮਾਜਿਕ ਜੀਵਨ ’ਚ ਲਗਾਤਾਰ ਹਾਂ ਪੱਖੀ ਬਦਲਾਅ ਲਿਆਉਣ ਦੇ ਜਜ਼ਬੇ ਅਤੇ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ।
ਪਿਛਲੀ ਖ਼ਬਰ ਪੰਜਾਬ ’ਚ 700 ਕਰੋੜ ਤੋਂ ਵੱਧ ਜੀ.ਐਸ.ਟੀ. ਰਿਫੰਡ ਬਕਾਇਆ, ਵਪਾਰੀ ਪ੍ਰੇਸ਼ਾਨ-ਅਨਿਲ ਸਰੀਨ ਅਗਲੀ ਖ਼ਬਰ ਰਾਹੁਲ ਗਾਂਧੀ ਕੋਈ ਵੀ . ਵੀ . ਆਈ . ਪੀ . ਨਹੀਂ , ਮਾਣਹਾਨੀ ਮਾਮਲੇ ’ ਚ ਵਕੀਲ ਦੀ ਦਲੀਲ ਸਾਡੇ ਲਈ ਸਾਰੇ ਬਰਾਬਰ, ਤੈਅ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।