09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਿਵਾਦਿਤ ਖ਼ੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜਾਰੇ ਦਾ ਪਰਿਵਾਰਕ ਸਹਿਮਤੀ ਨਾਲ ਕੀਤਾ ਸਸਕਾਰ

ਵਿਵਾਦਿਤ ਖ਼ੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜਾਰੇ ਦਾ ਪਰਿਵਾਰਕ ਸਹਿਮਤੀ ਨਾਲ ਕੀਤਾ ਸਸਕਾਰ

ਅਜੀਤ ਡੈਸਕ 09-09-2026

ਦਿੜ੍ਹਬਾ ਮੰਡੀ, 8 ਸਤੰਬਰ (ਜਸਵੀਰ ਸਿੰਘ ਔਜਲਾ, ਹਰਬੰਸ ਸਿੰਘ ਛਾਜਲੀ) - ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ (48) ਨੇ ਬੀਤੇ ਦਿਨੀਂ ਜ਼ਹਿਰੀਲੀ ਵਸਤੂ ਨਿਗਲ ਲਈ ਸੀ, ਜਿਸਦੀ ਰਾਤ ਮੌਤ ਹੋ ਗਈ। ਵਿਵਾਦ ਖ਼ੁਦਕੁਸ਼ੀ ਮਾਮਲਾ ਹੋਣ ਕਰਕੇ ਸਥਿਤੀ ਤਣਾਅਪੂਰਨ ਬਣ ਗਈ । ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕੇ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ ।  ਕੁਝ ਲੋਕਾਂ ਨੇ ਸੰਸਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਸ਼ਾਸਨ ਵਲੋਂ ਪਰਿਵਾਰ ਨੂੰ ਭਰੋਸੇ ਵਿਚ ਲੈ ਕੇ ਸੰਸਕਾਰ ਕਰਵਾਇਆ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਡੀ.ਐਸ.ਪੀ. ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਨਾਲ ਗੁਲਜ਼ਾਰ ਸਿੰਘ ਦਾ ਸੰਸਕਾਰ ਕੀਤਾ ਗਿਆ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੇ ਦੋਨੋਂ ਪੁੱਤਰਾਂ ਨੇ ਪ੍ਰਸ਼ਾਸਨ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ’ਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਹੀਂ ਪਾਇਆ ਗਿਆ ਤੇ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਉੱਤੇ ਉਨ੍ਹਾਂ ਨੂੰ ਪੂਰੀ ਤਸੱਲੀ ਹੈ । ਡੀ.ਐਸ.ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਏ.ਡੀ.ਜੀ.ਪੀ. ਨੌਨਿਹਾਲ ਸਿੰਘ ਅਗਵਾਈ ਵਿਚ ਸਿਟ ਬਣਾਈ ਗਈ ਹੈ। ਸਿਟ ਵਿਚ ਡੀ.ਆਈ.ਜੀ. ਪਟਿਆਲਾ, ਐਸ.ਪੀ.ਡੀ. ਪਟਿਆਲਾ, ਐਸ.ਪੀ. ਓਪਰੇਸ਼ਨ ਸੰਗਰੂਰ ਟੀਮ ਵਿਚ ਸ਼ਾਮਿਲ ਹਨ । ਖ਼ੁਦਕੁਸ਼ੀ ਮਾਮਲੇ ਵਿਚ ਐਸ.ਸੀ.ਐਸ.ਟੀ. ਧਾਰਾਵਾਂ ਲਗਾਈਆਂ ਵੀ ਗਈਆਂ ਹਨ । ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਸੰਬੰਧੀ ਲਿਖਤੀ ਪੱਤਰ ਦਿੱਤਾ ਗਿਆ ਹੈ । ਨਾਮਜ਼ਦ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਸ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿੰਡ ਤੂਰਬੰਜਾਰਾ ਵਿਖੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਖ਼ੁਦਕੁਸ਼ੀ ਮਾਮਲੇ ਵਿਚ ਹਰਪਾਲ ਸਿੰਘ ਚੀਮਾ ਨੂੰ ਵੀ ਨਾਮਜ਼ਦ ਕੀਤਾ ਜਾਵੇ । ਇਸ ਦੌਰਾਨ ਪਹੁੰਚੇ  ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿੰਡ ਦੇ ਪੰਚ ਤੇ ‘ਆਪ’ ਦੇ ਚਹੇਤਿਆਂ ਨੇ ਗੁਲਜ਼ਾਰ ਸਿੰਘ ’ਤੇ ਦਬਾਅ ਬਣਾਇਆ ਜਿਸ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪਿੰਡ ਤੂਰਬੰਜਾਰਾ ਵਿਖੇ ਸਾਬਕਾ ਮੰਤਰੀ ਵਜਿੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਹਰਪਾਲ ਸਿੰਘ ਖਡਿਆਲ, ਕਾਂਗਰਸ ਦੇ ਜ਼ਿਲ੍ਹਾ ਜਗਦੇਵ ਸਿੰਘ ਗਾਗਾ, ਅਵਤਾਰ ਸਿੰਘ ਕਾਣਗੜ, ਪ੍ਰਗਟ ਸਿੰਘ ਗਾਗਾ, ਜਥੇਦਾਰ ਬਰਮਾ ਸਿੰਘ ਜਨਾਲ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ।

ਪਿਛਲੀ ਖ਼ਬਰ ਪੰਜਾਬ ਵਿਚ ਐਮ.ਬੀ.ਬੀ.ਐਸ. ਦਾਖ਼ਲਿਆਂ ’ਚ ਪਹਿਲੀ ਕੌਂਸਲਿੰਗ ਦੌਰਾਨ ਇਕ ਤਿਹਾਈ ਸੀਟਾਂ ਖਾਲੀ ਅਗਲੀ ਖ਼ਬਰ ਭਾਰਤ-ਅਫ਼ਗ਼ਾਨਿਸਤਾਨ ਸੀਰੀਜ਼ ਦੇ ਪ੍ਰੋਮੋ ਵੀਡੀਓ ’ਤੇ ਵਿਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।