09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਾਕਿਸਤਾਨੀ ਫ਼ੌਜ ਨੇ ਏ. ਆਈ. ਵੀਡੀਓ ਜਾਰੀ ਕਰਕੇ ਕੀਤਾ ਆਪਣੀ ‘ਫ਼ੌਜੀ ਤਾਕਤ’ ਦਾ ਪ੍ਰਦਰਸ਼ਨ

ਪਾਕਿਸਤਾਨੀ ਫ਼ੌਜ ਨੇ ਏ. ਆਈ. ਵੀਡੀਓ ਜਾਰੀ ਕਰਕੇ ਕੀਤਾ ਆਪਣੀ ‘ਫ਼ੌਜੀ ਤਾਕਤ’ ਦਾ ਪ੍ਰਦਰਸ਼ਨ

ਅਜੀਤ ਡੈਸਕ 09-09-2026

ਅੰਮ੍ਰਿਤਸਰ, 8 ਸਤੰਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਦੌਰਾਨ 11 ਅੱਤਵਾਦੀ ਹੈੱਡਕੁਆਟਰ ਅਤੇ ਕਈ ਪਾਕਿਸਤਾਨੀ ਏਅਰਬੇਸ ਤਬਾਹ ਹੋਣ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਘਰੇਲੂ ਪੱਧਰ ’ਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਕਿਸਤਾਨੀ ਫ਼ੌਜ ਨੇ ਹੁਣ ਏ. ਆਈ. ਵੀਡੀਓ ਜਾਰੀ ਕਰਕੇ ਆਪਣੇ ਕਥਿਤ ‘ਬਾਹੂ-ਬਲ’ ਅਤੇ ‘ਫ਼ੌਜੀ ਤਾਕਤ’ ਦਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਵੀਡੀਓ ’ਚ ਜ਼ਿਆਦਾਤਰ ਘਟਨਾਵਾਂ ਨੂੰ ਸਿਰਫ਼ ਕੰਪਿਊਟਰ ਐਨੀਮੇਸ਼ਨ ਰਾਹੀਂ ਪੇਸ਼ ਕੀਤੇ ਜਾਣ ਕਾਰਨ ਪਾਕਿਸਤਾਨੀ ਫ਼ੌਜ ਸੋਸ਼ਲ ਮੀਡੀਆ ’ਤੇ ਹਾਸੋਹੀਣੀ ਸਥਿਤੀ ਦੀ ਸ਼ਿਕਾਰ ਹੋ ਗਈ ਹੈ। ਪਾਕਿਸਤਾਨੀ ਹਵਾਈ ਫ਼ੌਜ ਦੇ ਡਾਇਰੈਕਟੋਰੇਟ ਜਨਰਲ ਪਬਲਿਕ ਰਿਲੇਸ਼ਨ ਨੇ ਮਈ 2025 ਦੌਰਾਨ ਭਾਰਤ ਨਾਲ ਹੋਏ ਟਕਰਾਅ ਨੂੰ ਲੈ ਕੇ ਜਾਰੀ ਕੀਤੀ ਇਸ ਨਵੀਂ ਵੀਡੀਓ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਗ੍ਰਾਫ਼ਿਕਸ ਅਤੇ ਐਨੀਮੇਸ਼ਨ ਰਾਹੀਂ ਭਾਰਤ ਦੀ ਸੰਸਦ ’ਤੇ ਹਮਲਾ ਹੁੰਦਾ ਵਿਖਾਇਆ ਹੈ। ਇਸ ਦੇ ਨਾਲ ਹੀ ਪਾਕਿ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ 32 ਏਅਰਫੋਰਸ ਬੇਸਾਂ ’ਤੇ ਹਮਲੇ ਕੀਤੇ, 8 ਭਾਰਤੀ ਲੜਾਕੂ ਜਹਾਜ਼ ਡੇਗੇ ਅਤੇ ਭਾਰਤ ਦੇ 2 ਐਡਵਾਂਸਡ ਐੱਸ-400 ਏਅਰ ਡਿਫੈਂਸ ਸਿਸਟਮ ਤਬਾਹ ਕੀਤੇ ਸਨ। ਪਾਕਿਸਤਾਨੀ ਫ਼ੌਜ ਵਲੋਂ ਬਣਾਈ ਇਸ ਏ. ਆਈ. ਵੀਡੀਓ ਦੇ ਵਾਇਰਲ ਹੁੰਦਿਆਂ  ਹੀ ਪਾਕਿ ਦੀਆਂ ਵਿਰੋਧੀ ਪਾਰਟੀਆਂ ਅਤੇ ਪਾਕਿਸਤਾਨੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਪਾਕਿਸਤਾਨੀ ਫ਼ੌਜ ਹਕੀਕਤ ’ਚ ਜਿੱਤ ਹਾਸਲ ਨਾ ਕਰ ਸਕੀ ਤਾਂ ਉਸ ਨੂੰ ਏ. ਆਈ. ਦਾ ਸਹਾਰਾ ਲੈਣਾ ਪਿਆ। ਵੀਡੀਓ ’ਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਮਿਜ਼ਾਈਲ ਹਮਲੇ ਵਰਗੇ ਦ੍ਰਿਸ਼ ਵੀ ਵਿਖਾਏ ਗਏ ਹਨ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਕੰਪਿਊਟਰ ਗ੍ਰਾਫ਼ਿਕਸ ’ਚ ਧਮਾਕੇ ਅਤੇ ਡਿਗਦੇ ਜਹਾਜ਼ ਵਿਖਾਉਣ ਨਾਲ ਕੋਈ ਕਾਰਵਾਈ ਸਾਬਤ ਨਹੀਂ ਹੁੰਦੀ ਅਤੇ ਇਹ ਵੀਡੀਓ ਸਿਰਫ਼ ਆਪਣੀ ਹਾਰ ਅਤੇ ਨਮੋਸ਼ੀ ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਇਕ ਕਾਲਪਨਿਕ ਪ੍ਰਾਪੇਗੰਡਾ ਹੈ। 

ਪਿਛਲੀ ਖ਼ਬਰ ਮੁੱਖ ਮੰਤਰੀ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ ’ਚ ਸੁਣਵਾਈ 25 ਨੂੰ ਅਗਲੀ ਖ਼ਬਰ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਭਾਜਪਾ ਵਲੋਂ ਸਿਆਸੀ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।