ਸਰਵਿੰਦਰ ਕੌਰ ਲਗਾਤਾਰ 11ਵੀਂ ਵਾਰ ਬਣੇ ਐਗਜ਼ੈਕਟਿਵ ਮੈਂਬਰ
ਨਵੀਂ ਦਿੱਲੀ, 7 ਸਤੰਬਰ (ਅ.ਬ.)- ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈ.ਐਨ.ਐਸ.), ਜੋ ਦੇਸ਼ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਰਸਾਲਿਆਂ ਦੇ ਪ੍ਰਕਾਸ਼ਕਾਂ ਦੀ ਸਰਬਉੱਚ ਸੰਸਥਾ ਹੈ, ਦੀ ਹੋਈ 87ਵੀਂ ਸਾਲਾਨਾ ਬੈਠਕ ਦੌਰਾਨ ਇਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਬੈਠਕ ਦੌਰਾਨ ਮਹਾਂਰਾਸ਼ਟਰ ਤੋਂ ਛਪਣ ਵਾਲੇ ਮਰਾਠੀ ਅਖ਼ਬਾਰ ‘ਲੋਕਮਤ’ ਦੇ ਕਰਨ ਦਾਰਦਾ ਨੂੰ ਸਾਲ 2026-2027 ਲਈ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਚੀਫ਼ ਐਗਜ਼ੀਕਿਊਟਿਵ ਸਰਵਿੰਦਰ ਕੌਰ ਨੂੰ ਲਗਾਤਾਰ 11ਵੀਂ ਵਾਰ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ। ‘ਅਮਰ ਉਜਾਲਾ’ ਦੇ ਤਨਮੇ ਮਹੇਸ਼ਵਰੀ ਨੂੰ ਮੀਤ ਪ੍ਰਧਾਨ ਅਤੇ ‘ਮਲਾਇਮ ਮਨੋਰਮਾ’ ਦੇ ਹਰਸ਼ਾ ਮੈਥਿਊ (ਵਨੀਥਾ) ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ। ‘ਗ੍ਰਹਿਸ਼ੋਭਿਕਾ’ ਦੇ ਅਨੰਤਨਾਥ ਨੂੰ ਆਨਰੇਰੀ ਖਜ਼ਾਨਚੀ ਬਣਾਇਆ ਗਿਆ ਹੈ। ਇਸ ਤਰ੍ਹਾਂ ਮੈਰੀ ਪਾਲ ਸੁਸਾਇਟੀ ਦੇ ਸਕੱਤਰ ਜਨਰਲ ਹੋਣਗੇ।
ਕਰਨ ਦਾਰਦਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ
ਕਰਨ ਦਾਰਦਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ
ਅਜੀਤ ਡੈਸਕ
08-09-2026