08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੰਯੁਕਤ ਰਾਸ਼ਟਰ ’ਚ ਦੁਨੀਆ ਦੇ ਨਕਸ਼ੇ ਸੰਬੰਧੀ ਮਤੇ ’ਤੇ ਭਾਰਤ-ਪਾਕਿ ਵਿਚਾਲੇ ਬਿਆਨਬਾਜ਼ੀ ਤੇਜ਼

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ.

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ’ਚ ਵਿਸ਼ਵ ਨਕਸ਼ੇ ਨੂੰ ਲੈ ਕੇ ਆਏ ਇਕ ਮਤੇ ’ਤੇ ਭਾਰਤ ਦੇ ਸਮਰਥਨ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਬਿਆਨਬਾਜ਼ੀ ਫਿਰ ਤੋਂ ਤੇਜ਼ ਹੋ ਗਈ ਹੈ। ਭਾਰਤ ਨੇ 4 ਸਤੰਬਰ ਨੂੰ ਅਪਣਾਏ ਗਏ ਉਕਤ ਮਤੇ ਦੇ ਹੱਕ ’ਚ ਵੋਟ ਦਿੱਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਾਅਦ ’ਚ ਸਪੱਸ਼ਟ ਕੀਤਾ ਕਿ ਇਸ ਵੋਟ ਦਾ ਮਕਸਦ ਸਿਰਫ਼ ਵਿਸ਼ਵ ਨਕਸ਼ਿਆਂ ’ਚ ਮਹਾਂਦੀਪਾਂ ਦੇ ਆਕਾਰ ਨੂੰ ਵਧੇਰੇ ਸਹੀ ਢੰਗ ਨਾਲ ਦਰਸਾਉਣ ਦੇ ਸਿਧਾਂਤ ਦਾ ਸਮਰਥਨ ਕਰਨਾ ਸੀ। ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਤੇ ਦਾ ਜੰਮੂ-ਕਸ਼ਮੀਰ, ਲਦਾਖ਼ ਜਾਂ ਕਿਸੇ ਵੀ ਕੌਮਾਂਤਰੀ ਸਰਹੱਦ ਦੀ ਰਾਜਨੀਤਿਕ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਇਸ ਦੇ ਬਾਵਜੂਦ ਅੱਜ ਪਾਕਿ ਨੇ ਭਾਰਤ ਦੇ ਰੁਖ ਨੂੰ ਨਿਸ਼ਾਨਾ ਬਣਾਉਂਦਿਆਂ ਜੰਮੂ-ਕਸ਼ਮੀਰ ’ਤੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਦਾਅਵਿਆਂ ਨੂੰ ਦੁਹਰਾਇਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਯਾਦ ਹੈਦਰ ਖਾਨ ਨੇ ਭਾਰਤੀ ਸਪਸ਼ਟੀਕਰਨ ਨੂੰ ਖ਼ਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ। ਪਾਕਿ ਨੇ ਦੋਸ਼ ਲਗਾਇਆ ਕਿ ਭਾਰਤ ਦੀ ਇੱਕਤਰਫ਼ਾ ਕਾਰਵਾਈ ਜੰਮੂ-ਕਸ਼ਮੀਰ ਦੇ ਰੁਤਬੇ ਨੂੰ ਨਹੀਂ ਬਦਲ ਸਕਦੀ । ਪਾਕਿ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੁਰਾਣੇ ਮਤਿਆਂ ਦਾ ਹਵਾਲਾ ਦਿੰਦੇ ਹੋਏ ਖੇਤਰ ’ਚ ਸੁਤੰਤਰ ਅਤੇ ਨਿਰਪੱਖ ਜਨਮਤ ਸੰਗ੍ਰਹਿ ਦੀ ਆਪਣੀ ਮੰਗ ਮੁੜ ਦੁਹਰਾਈ ਅਤੇ ਜੰਮੂ-ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਏਜੰਡੇ ’ਤੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਦੱਸਿਆ।
ਪਿਛਲੀ ਖ਼ਬਰ ਹਲਵਾਰਾ-ਦਿੱਲੀ ਏਅਰ ਇੰਡੀਆ ਦੀ ਸਵੇਰ ਦੀ ਉਡਾਣ ਰੱਦ ਯਾਤਰੀ ਹੋਏ ਖੱਜਲ-ਖੁਆਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਬਦਹਾਲੀ ਦੇ ਹਨੇਰੇ ਵਿਚੋਂ ਬਾਹਰ ਕੱਢ ਕੇ ਹੱਸਦਾ-ਵੱਸਦਾ ਤੇ ਖ਼ੁਸ਼ਹਾਲ ਬਣਾਉਣ ਲਈ ਤਿਆਰ-ਸੁਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।