ਰਾਹੁਲ ਗਾਂਧੀ ਨੇ ਮੋਹਨਜੀਤ ਨਾਲ ਫ਼ੋਨ ’ਤੇ ਗੱਲ ਕਰਕੇ ਸਮਰਥਨ ਦਿੱਤਾ
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)–ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਭਗਵੰਤ ਮਾਨ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਦਾਖਲ ਹੋ ਗਈ ਹੈ ਤੇ ਇਸ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਸ਼ੇਰੋਂ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਅੱਜ ਉਹ ਵਧਾਈ ਦੇਣ ਆਏ ਹਨ । ਉਨ੍ਹਾਂ ਕਿਹਾ ਕਿ ਜਦ ਇਹ ਗੰਭੀਰ ਮੁੱਦਾ ਰਾਹੁਲ ਗਾਂਧੀ ਕੌਮੀ ਆਗੂ ਕੁੱਲ ਹਿੰਦ ਕਾਂਗਰਸ ਕੋਲ ਪੁੱਜਿਆ ਤਾਂ ਉਨ੍ਹਾਂ ਕਿਹਾ ਕਿ ਕੀ ਭਗਵੰਤ ਮਾਨ ਪਾਗਲ ਹੋ ਗਿਆ ਹੈ ਕਿਉਂਕਿ ਕਾਲਾ ਝੰਡਾ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਮੰਤਰੀ ਨੂੰ ਲੋਕ ਦਿਖਾਉਂਦੇ ਰਹਿੰਦੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਕਾਲਾ ਝੰਡਾ ਦਿਖਾਉਣ ਉੱਤੇ ਅੰਨ੍ਹੇਵਾਹ ਕੁੱਟਮਾਰ ਕੀਤੀ ਗਈ।
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)–ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਭਗਵੰਤ ਮਾਨ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਦਾਖਲ ਹੋ ਗਈ ਹੈ ਤੇ ਇਸ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਸ਼ੇਰੋਂ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਅੱਜ ਉਹ ਵਧਾਈ ਦੇਣ ਆਏ ਹਨ । ਉਨ੍ਹਾਂ ਕਿਹਾ ਕਿ ਜਦ ਇਹ ਗੰਭੀਰ ਮੁੱਦਾ ਰਾਹੁਲ ਗਾਂਧੀ ਕੌਮੀ ਆਗੂ ਕੁੱਲ ਹਿੰਦ ਕਾਂਗਰਸ ਕੋਲ ਪੁੱਜਿਆ ਤਾਂ ਉਨ੍ਹਾਂ ਕਿਹਾ ਕਿ ਕੀ ਭਗਵੰਤ ਮਾਨ ਪਾਗਲ ਹੋ ਗਿਆ ਹੈ ਕਿਉਂਕਿ ਕਾਲਾ ਝੰਡਾ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਮੰਤਰੀ ਨੂੰ ਲੋਕ ਦਿਖਾਉਂਦੇ ਰਹਿੰਦੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਕਾਲਾ ਝੰਡਾ ਦਿਖਾਉਣ ਉੱਤੇ ਅੰਨ੍ਹੇਵਾਹ ਕੁੱਟਮਾਰ ਕੀਤੀ ਗਈ। ਮੋਹਨਜੀਤ ਸਿੰਘ ਦੀ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਵਟਸਅੱਪ ਕਾਲ ਕਰਵਾਉਂਦਿਆਂ ਉਨ੍ਹਾਂ ਨੂੰ ਮੁੜ ਸਾਰੇ ਮਸਲੇ ਦੀ ਜਾਣਕਾਰੀ ਦਿੱਤੀ । ਰਾਹੁਲ ਗਾਂਧੀ ਨੇ ਵੀ ਮੋਹਨਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਉੱਤੇ ਮਾਣ ਹੈ ਜੋ ਉਨ੍ਹਾਂ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਈ ਹੈ । ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਪੰਮੀ ਸਿਬੀਆ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਚੇਅਰਮੈਨ ਸਤੀਸ਼ ਕਾਂਸਲ, ਅਨਿਲ ਕੁਮਾਰ ਘੀਚਾ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਰਜਿੰਦਰ ਦੀਪਾ ਸੁਨਾਮ, ਕੈਪਟਨ ਸੰਦੀਪ ਸੰਧੂ, ਹਰਪਾਲ ਸੋਨੂੰ, ਐਡਵੋਕੇਟ ਗੁਰਤੇਜ ਸਿੰਘ ਲੌਂਗੋਵਾਲ , ਪ੍ਰਿਤਪਾਲ ਕੌਰ ਬਡਲਾ, ਵਰਿੰਦਰ ਪੰਨਵਾ, ਰਛਪਾਲ ਟੀਪੂ, ਜਸਪਾਲ ਪਾਲੀ ਆਦਿ ਆਗੂ ਵੀ ਮੌਜੂਦ ਸਨ।