ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਆਪਣੀਆਂ ਮੰਗਾਂ ਨੂੰ ਲੈ ਕੇ 100 ਫੁੱਟ ਉੱਚੇ ਟਾਵਰ ’ਤੇ ਚੜ੍ਹੇ
ਮਾਧੋਪੁਰ/ਸ਼ਾਹਪੁਰ ਕੰਢੀ, 25 ਅਗਸਤ (ਮਹਿਰਾ/ਰਣਜੀਤ ਸਿੰਘ)-ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਦੇ ਦੋ ਬਜ਼ੁਰਗ ਸ਼ਰਮ ਸਿੰਘ (85) ਅਤੇ ਕੁਲਵਿੰਦਰ ਸਿੰਘ (80) ਭਿਆਨਕ ਗਰਮੀ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸਿੱਦੋੜੀ ਨੇੜੇ ਬਿਜਲੀ ਸਪਲਾਈ ਵਾਲੇ ਲਗਪਗ 100 ਫੁੱਟ ਉੱਚੇ ਟਾਵਰ ‘ਤੇ ਚੜ੍ਹ ਗਏ । ਇਹ ਦੋਵੇਂ ਬਜ਼ੁਰਗ ਸਵੇਰੇ 5:30 ਵਜੇ ਤੋਂ ਹੀ ਟਾਵਰ ‘ਤੇ ਬੈਠੇ ਹਨ ।
ਪਿੰਡ ਸਦੋੜੀ ਵਿਖੇ ਬਿਜਲੀ ਖੰਬੇ ’ਤੇ ਚੜ੍ਹੇ ਬਜ਼ੁਰਗ । ਤਸਵੀਰ : ਮਹਿਰਾ
26-08-2026