18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜੱਜ ਨੇ 4 ਮਹੀਨਿਆਂ ’ ਚ 10 ਮਾਮਲਿਆਂ ’ ਚ 22 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ

ਮੁਜ਼ੱਫਰਨਗਰ (ਯੂ. ਪੀ.)

ਅਜੀਤ ਡੈਸਕ 18-08-2026
ਮੁਜ਼ੱਫਰਨਗਰ (ਯੂ.ਪੀ.), 17 ਅਗਸਤ (ਪੀ.ਟੀ.ਆਈ.)-ਪਿਛਲੇ ਚਾਰ ਮਹੀਨਿਆਂ ’ਚ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ 10 ਮਾਮਲਿਆਂ ’ਚ ਫ਼ੈਸਲੇ ਸੁਣਾਏ ਹਨ, ਜਿਸ ’ਚ 22 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਵਕੀਲ ਕੁਲਦੀਪ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਵਕੀਲ ਸਮੀਰ ਸਫੀ ਕਤਲ ਕੇਸ ’ਚ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 28 ਅਪ੍ਰੈਲ ਨੂੰ ਚਾਰ ਲੋਕਾਂ ਨੂੰ, 20 ਮਈ ਨੂੰ ਇਕ ਵਿਅਕਤੀ ਨੂੰ ਅਤੇ 20 ਜੂਨ ਨੂੰ ਦੋ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜੁਲਾਈ ’ਚ ਇਕ ਵਿਅਕਤੀ ਨੂੰ 2 ਜੁਲਾਈ ਨੂੰ, ਦੋ ਲੋਕਾਂ ਨੂੰ 6 ਜੁਲਾਈ ਨੂੰ ਅਤੇ ਚਾਰ ਲੋਕਾਂ ਨੂੰ 17 ਜੁਲਾਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਗਸਤ ’ਚ, 12 ਅਗਸਤ ਨੂੰ ਇਕ ਵਿਅਕਤੀ ਨੂੰ ਅਤੇ 13 ਅਗਸਤ ਨੂੰ ਚਾਰ ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕੁਮਾਰ ਨੇ ਕਿਹਾ ਕਿ ਇਨ੍ਹਾਂ 10 ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ਸਾਰੇ 22 ਲੋਕਾਂ ਨੂੰ ਪਿਛਲੇ ਚਾਰ ਮਹੀਨਿਆਂ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਅਪਰਾਧਾਂ ਵਿੱਚ ਇਕ ਵਕੀਲ ਦਾ ਕਤਲ, ਇੱਕ ਹੋਮਗਾਰਡ ਦਾ ਕਤਲ, ਹਾਈਵੇਅ ਡਕੈਤੀ ਤੇ ਹੋਰ ਕਤਲ ਦੇ ਮਾਮਲੇ ਸ਼ਾਮਿਲ ਸਨ। 12 ਅਗਸਤ ਨੂੰ, ਅਦਾਲਤ ਨੇ ਲਗਭਗ 27 ਸਾਲ ਪਹਿਲਾਂ ਫਿਰੌਤੀ ਲਈ ਇਕ ਲੱਕੜ ਵਪਾਰੀ ਦੇ ਅਗਵਾ ਅਤੇ ਕਤਲ ਦੇ ਦੋਸ਼ ’ਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ। 13 ਅਗਸਤ ਨੂੰ, ਮੁਜ਼ੱਫਰਨਗਰ ਦੀ ਇਕ ਫਾਸਟ-ਟਰੈਕ ਅਦਾਲਤ ਨੇ 12 ਸਾਲ ਪੁਰਾਣੇ ਕਤਲ ਕੇਸ ’ਚ ਚਾਰ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਪਿਛਲੀ ਖ਼ਬਰ ਕਠਮੰਡੂ ਵਿਖੇ ਨਿਪਾਲ ਦੇ ਰਾਸ਼ਟਰਪਤੀ ਰਾਮ ਚੰਦਰ ਪੁਡੇਲ (ਸੱਜੇ) ਭਾਰਤੀ ਫੌਜ ਦੇ ਚੀਫ਼ ਜਨਰਲ ਧੀਰਜ ਸੇਠ ਨੂੰ ਨਿਪਾਲੀ ਫ਼ੌਜ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ‘ਤੇ ਹਮਲੇ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।