14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੁਤੰਤਰਤਾ ਅੰਦੋਲਨ ਨਾਲ ਸੰਬੰਧਿਤ ਅੰਮ੍ਰਿਤਸਰ ਵਿਚਲੇ ਜ਼ਿਆਦਾਤਰ ਸਮਾਰਕ ਲੁਪਤ ਸਮਾਰਕਾਂ ਦੀ ਹੋਂਦ ਅਤੇ ਇਤਿਹਾਸ ਤੋਂ ਲੋਕ ਬੇਖ਼ਬਰ ਸੁਰਿੰਦਰ ਕੋਛੜ

ਅੰਮ੍ਰਿਤਸਰ, 13 ਅਗਸਤ-ਦੇਸ਼ ਦੀ ਆਜ਼ਾਦੀ ਲਈ ਚੱਲੇ ਵੱਖ-ਵੱਖ ਸੁਤੰਤਰਤਾ ਅੰਦੋਲਨਾਂ ਨਾਲ ਸੰਬੰਧਿਤ ਅੰਮ੍ਰਿਤਸਰ ਵਿਚਲੇ ਪ੍ਰਮੁੱਖ ਸਮਾਰਕਾਂ ’ਚੋਂ ਵਧੇਰੇਤਰ ਲੁਪਤ ਹੋ ਚੁਕੇ ਹਨ ਅਤੇ ਇਨ੍ਹਾਂ ਨੂੰ ਸਹੇਜਣ ਲਈ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਰਿਹਾ ਸਥਾਨਕ ਆਬਾਦੀ ਕਟੜਾ ਸ਼ੇਰ ਸਿੰਘ ਵਿਚਲਾ ਵੰਦੇ ਮਾਤਰਮ ਹਾਲ ਅਤੇ ਇਸ ਦੇ ਨਾਲ ਲਗਦੇ ਸ਼ਹੀਦ ਮਦਨ ਲਾਲ ਢੀਂਗਰਾਂ ਦੇ ਘਰ ਸਮੇਤ ਆਜ਼ਾਦੀ ਤੋਂ ਪਹਿਲਾਂ ਨੌਜਵਾਨ ਕ੍ਰਾਂਤੀਕਾਰੀਆਂ ਨੂੰ ਇਨਕਲਾਬ ਰਾਹੀਂ ਦੇਸ਼ ’ਚ ਸਾਮਵਾਦ ਕਾਇਮ ਕਰਨ ਦੀ ਸਿਖਲਾਈ ਦੇਣ ਵਾਲੇ ਸਵਰਾਜ ਆਸ਼ਰਮ ਆਦਿ ਸਭ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ-ਦੇਸ਼ ਦੀ ਆਜ਼ਾਦੀ ਲਈ ਚੱਲੇ ਵੱਖ-ਵੱਖ ਸੁਤੰਤਰਤਾ ਅੰਦੋਲਨਾਂ ਨਾਲ ਸੰਬੰਧਿਤ ਅੰਮ੍ਰਿਤਸਰ ਵਿਚਲੇ ਪ੍ਰਮੁੱਖ ਸਮਾਰਕਾਂ ’ਚੋਂ ਵਧੇਰੇਤਰ ਲੁਪਤ ਹੋ ਚੁਕੇ ਹਨ ਅਤੇ ਇਨ੍ਹਾਂ ਨੂੰ ਸਹੇਜਣ ਲਈ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਰਿਹਾ ਸਥਾਨਕ ਆਬਾਦੀ ਕਟੜਾ ਸ਼ੇਰ ਸਿੰਘ ਵਿਚਲਾ ਵੰਦੇ ਮਾਤਰਮ ਹਾਲ ਅਤੇ ਇਸ ਦੇ ਨਾਲ ਲਗਦੇ ਸ਼ਹੀਦ ਮਦਨ ਲਾਲ ਢੀਂਗਰਾਂ ਦੇ ਘਰ ਸਮੇਤ ਆਜ਼ਾਦੀ ਤੋਂ ਪਹਿਲਾਂ ਨੌਜਵਾਨ ਕ੍ਰਾਂਤੀਕਾਰੀਆਂ ਨੂੰ ਇਨਕਲਾਬ ਰਾਹੀਂ ਦੇਸ਼ ’ਚ ਸਾਮਵਾਦ ਕਾਇਮ ਕਰਨ ਦੀ ਸਿਖਲਾਈ ਦੇਣ ਵਾਲੇ ਸਵਰਾਜ ਆਸ਼ਰਮ ਆਦਿ ਸਭ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਰੰਭੇ ਕ੍ਰਾਂਤੀਕਾਰੀ ਅੰਦੋਲਨਾਂ ਸਮੇਤ ਸਵਦੇਸ਼ੀ ਲਹਿਰ ਅਤੇ ਬਾਈਕਾਟ ਦੀ ਤਹਿਰੀਕ ’ਚ ਅੰਮ੍ਰਿਤਸਰ ਸਭ ਤੋਂ ਮੋਢੀ ਸ਼ਹਿਰ ਸੀ ਅਤੇ ਸ਼ਹਿਰ ਦੇ ਕ੍ਰਾਂਤੀਕਾਰੀ ਬਾਬੂ ਕਨ੍ਹਈਆ ਲਾਲ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਜਾਣ ਵਾਲੀਆਂ ਜਨਤਕ ਬੈਠਕਾਂ ਲਈ ਆਪਣੀ ਕੋਠੀ ਨੂੰ ਵੰਦੇ ਮਾਤਰਮ ਹਾਲ ‘ਚ ਤਬਦੀਲ ਕਰ ਦਿੱਤਾ ਸੀ, ਜਿਸ ਦਾ ਉਦਘਾਟਨ ਪ੍ਰਸਿੱਧ ਕ੍ਰਾਂਤੀਕਾਰੀ ਬਾਬੂ ਸੁਰਿੰਦਰ ਨਾਥ ਬੈਨਰਜੀ ਵਲੋਂ ਕੀਤਾ ਗਿਆ ਸੀ। ਇਹ ਹਾਲ ਜਲਦੀ ਬਾਅਦ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਅਤੇ ਬਾਅਦ ’ਚ ਇਸ ਨੂੰ ‘ਰੀਜੈਂਟ’ ਸਿਨੇਮਾ ’ਚ ਤਬਦੀਲ ਕਰ ਦਿੱਤਾ ਗਿਆ। ਇਸ ਵੰਦੇ ਮਾਤਰਮ ਹਾਲ ਬਨਾਮ ਰੀਜੈਂਟ ਸਿਨੇਮਾ ਦੇ ਬਿਲਕੁਲ ਨਾਲ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਦਾ ਜੱਦੀ ਘਰ ਵੀ ਸਰਕਾਰ ਵਲੋਂ ਸੁਰੱਖਿਅਤ ਸਮਾਰਕ ਐਲਾਨੇ ਜਾਣ ਦੇ ਬਾਅਦ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਥਾਨਕ ਗੋਲ ਬਾਗ ਦੀਆਂ ਵੀ ਸੁਤੰਤਰਤਾ ਅੰਦੋਲਨ ਨਾਲ ਸੰਬੰਧਿਤ ਸਭ ਨਿਸ਼ਾਨੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਸ ਬਾਗ਼ ’ਚ ਦਸੰਬਰ 1919 ਨੂੰ ਆਲ ਇੰਡੀਆ ਕਾਂਗਰਸ ਦੇ 34ਵੇਂ ਇਜਲਾਸ ਮੌਕੇ ਮਹਾਤਮਾ ਗਾਂਧੀ ਲਗਭਗ 5 ਦਿਨਾਂ ਤਕ ਰੁਕੇ ਸਨ ਅਤੇ ਬਾਅਦ ‘ਚ ਇਥੇ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਕਈ ਵਿਸ਼ਾਲ ਅਤੇ ਯਾਦਗਾਰੀ ਜਲਸੇ ਹੋਏ। ਉਕਤ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੇਸ਼ ਭਗਤਾਂ ਨੇ ਆਪਣੇ ਕ੍ਰਾਂਤੀਕਾਰੀ ਜੀਵਨ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਜਿਸ ਸਵਰਾਜ ਆਸ਼ਰਮ ਤੋਂ ਕੀਤੀ, ਮੌਜੂਦਾ ਸਮੇਂ ਉਸ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਚੁੱਕੀਆਂ ਹਨ। ਇਤਿਹਾਸਕ ਦਸਤਾਵੇਜ਼ਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵਰਾਜ ਆਸ਼ਰਮ ਜਨਵਰੀ 1921 ’ਚ ਸ਼ਹਿਰ ਦੇ ਕੌਮੀ ਪੱਧਰ ਦੇ ਆਗੂ ਡਾ. ਸੈਫ਼-ਉਦ-ਦੀਨ-ਕਿਚਲੂ ਦੀ ਅਗਵਾਈ ਵਿਚ ਸਥਾਨਕ ਚਾਟੀਵਿੰਡ ਦਰਵਾਜ਼ੇ ਦੇ ਬਾਹਰਵਾਰ ਸਥਾਪਿਤ ਕੀਤਾ ਗਿਆ। ਇਸ ਆਸ਼ਰਮ ਨੂੰ ਖੋਲ੍ਹਣ ਦਾ ਫ਼ੈਸਲਾ ਸੰਨ 1919 ’ਚ ਅੰਮ੍ਰਿਤਸਰ ‘ਚ ਹੋਏ ਕਾਂਗਰਸ ਦੇ ਇਜਲਾਸ ਦੌਰਾਨ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ 24 ਫਰਵਰੀ, 1921 ਨੂੰ ਜਦੋਂ ਮਹਾਤਮਾ ਗਾਂਧੀ ਅਤੇ ਮੌਲਾਨਾ ਅਬੁੱਲ ਕਲਾਮ ਆਜ਼ਾਦ ਅੰਮ੍ਰਿਤਸਰ ਪੁੱਜੇ ਤਾਂ ਉਹ ਕੁਝ ਦਿਨਾਂ ਲਈ ਇਸੇ ਸਵਰਾਜ ਆਸ਼ਰਮ ’ਚ ਰੁਕੇ ਸਨ। ਇਨ੍ਹਾਂ ਸਮਾਰਕਾਂ ਤੋਂ ਇਲਾਵਾ ਸਥਾਨਕ ਆਬਾਦੀ ਪੁਤਲੀਘਰ, ਇਸਲਾਮਾਬਾਦ, ਹਾਲ ਬਾਜ਼ਾਰ, ਲੋਹਗੜ੍ਹ, ਸੁਲਤਾਨਵਿੰਡ ਆਦਿ ਵਿਚਲੇ ਸਭ ਉਹ ਸਮਾਰਕ ਜ਼ਮੀਨਦੋਜ਼ ਕਰ ਦਿੱਤੇ ਗਏ ਹਨ, ਜਿਥੇ ਸੁਤੰਤਰਤਾ ਸੰਗਰਾਮ ’ਚ ਵਿਸ਼ਾਲ ਬੈਠਕਾਂ ਤੇ ਇਕੱਠ ਹੁੰਦੇ ਰਹੇ। ਮੌਜੂਦਾ ਸਮੇਂ ਉਕਤ ਸਮਾਰਕਾਂ ਸਮੇਤ ਕ੍ਰਾਂਤੀਕਾਰੀਆਂ ਦੇ ਅੰਮ੍ਰਿਤਸਰ ਵਿਚਲੇ ਸਿਖਲਾਈ ਕੇਂਦਰਾਂ ਦੀ ਹੋਂਦ ਅਤੇ ਇਤਿਹਾਸ ਸ਼ਹਿਰ ਵਾਸੀਆਂ ਅਤੇ ਇਤਿਹਾਸ ਦੇ ਜਾਣਕਾਰਾਂ ਲਈ ਬੁਝਾਰਤ ਬਣੇ ਹੋਏ ਹਨ।
ਪਿਛਲੀ ਖ਼ਬਰ ਬੱਚਿਆਂ ਲਈ ਬੇਹੱਦ ਖ਼ਤਰਨਾਕ ਹੈ ਵੱਧ ਸਕਰੀਨ ਸਮਾਂ ਅਗਲੀ ਖ਼ਬਰ ਕਾਰ ਛੱਪੜ ’ਚ ਡਿੱਗੀ-3 ਦੀ ਮੌਤ-2 ਦੀ ਹਾਲਤ ਨਾਜ਼ੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।