13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਕੀਨੀਆ ਦੇ ਖ਼ਾਨ ਬਾਬਾ ਗਰੋਹ ਨੇ ਫਿਲੌਰ ਦੇ ਨੌਜਵਾਨ ਨੂੰ ਸਾਥੀਆਂ ਸਮੇਤ ਕੀਤਾ ਅਗਵਾ ਕੁੱਟ-ਮਾਰ ਦੀ ਵੀਡੀਓ ਕਾਲ ਕਰਕੇ 70 ਹਜ਼ਾਰ ਅਮਰੀਕੀ ਡਾਲਰ ਦੀ ਕੀਤੀ ਮੰਗ

ਫਿਲੌਰ, 12 ਅਗਸਤ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਫਿਲੌਰ ਇਲਾਕੇ ਦੇ ਇਕ ਨੌਜਵਾਨ ਨੂੰ ਕੀਨੀਆ ਵਿਚ ਖ਼ਾਨ ਬਾਬਾ ਗਰੋਹ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸੰਬੰਧੀ ਕਸ਼ਮੀਰ ਲਾਲ ਵਾਸੀ ਪਿੰਡ ਭੈਣੀ ਨੇ ਦੱਸਿਆ ਕੀ ਉਸ ਦੇ ਬੇਟੇ ਰਾਕੇਸ਼ ਕੁਮਾਰ ਨੂੰ ਉਨ੍ਹਾਂ ਨੇ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਭੇਜਣਾ ਸੀ, ਜਿਸ ਲਈ ਏਜੰਟ ਨੇ ਸਾਢੇ 9 ਲੱਖ ਰੁਪਏ ਲੈਣ ਦੀ ਗੱਲ ਕੀਤੀ ਤੇ 2 ਲੱਖ ਉਸ ਨੂੰ ਅਡਵਾਸ ਵਿੱਚ ਦੇ ਦਿੱਤੇ ਗਏ ਪਰ ਏਜੰਟ ਵਲੋਂ ਉਸ ਦੇ ਬੇਟੇ ਨੂੰ ਮਿਤੀ 5 ਅਗਸਤ ਨੂੰ ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਤੋਂ ਸ਼ਾਰਜਾਹ ਰਾਹੀ ਕੀਨੀਆਂ ਦੇਸ਼ ਭੇਜ ਦਿੱਤਾ, ਜਿਥੇ ਉਸ ਨੂੰ ਪੁੱਜਦੇ ਸਾਰ ਹੀ ਇਕ ਖ਼ਾਨ ਬਾਬਾ ਗਰੋਹ ਨੇ ਅਗਵਾ ਕਰ ਲਿਆ ਅਤੇ ਉਸ ਨਾਲ 2 ਹੋਰ ਪੰਜਾਬੀ ਨੌਜਵਾਨ ਵੀ ਅਗਵਾ ਹੋ ਗਏ।

ਖ਼ਾਨ ਬਾਬਾ ਗਰੋਹ ਵਲੋਂ ਰਾਕੇਸ਼ ਕੁਮਾਰ ਦੀ ਕੁੱਟਮਾਰ ਦੀ ਭੇਜੀ ਤਸਵੀਰ ਅਤੇ ਅੰਬੈਸੀ ਵਲੋਂ ਪਰਿਵਾਰ ਨੂੰ ਜਾਰੀ ਕੀਤੀ ਨੌਜਵਾਨਾਂ ਦੀ ਤਸਵੀਰ। ਤਸਵੀਰਾਂ : ਗੈਰੀ ਫਿਲੌਰ 13-08-2026
ਫਿਲੌਰ, 12 ਅਗਸਤ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਫਿਲੌਰ ਇਲਾਕੇ ਦੇ ਇਕ ਨੌਜਵਾਨ ਨੂੰ ਕੀਨੀਆ ਵਿਚ ਖ਼ਾਨ ਬਾਬਾ ਗਰੋਹ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਾਮਲੇ ਸੰਬੰਧੀ ਕਸ਼ਮੀਰ ਲਾਲ ਵਾਸੀ ਪਿੰਡ ਭੈਣੀ ਨੇ ਦੱਸਿਆ ਕੀ ਉਸ ਦੇ ਬੇਟੇ ਰਾਕੇਸ਼ ਕੁਮਾਰ ਨੂੰ ਉਨ੍ਹਾਂ ਨੇ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਭੇਜਣਾ ਸੀ, ਜਿਸ ਲਈ ਏਜੰਟ ਨੇ ਸਾਢੇ 9 ਲੱਖ ਰੁਪਏ ਲੈਣ ਦੀ ਗੱਲ ਕੀਤੀ ਤੇ 2 ਲੱਖ ਉਸ ਨੂੰ ਅਡਵਾਸ ਵਿੱਚ ਦੇ ਦਿੱਤੇ ਗਏ ਪਰ ਏਜੰਟ ਵਲੋਂ ਉਸ ਦੇ ਬੇਟੇ ਨੂੰ ਮਿਤੀ 5 ਅਗਸਤ ਨੂੰ ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਤੋਂ ਸ਼ਾਰਜਾਹ ਰਾਹੀ ਕੀਨੀਆਂ ਦੇਸ਼ ਭੇਜ ਦਿੱਤਾ, ਜਿਥੇ ਉਸ ਨੂੰ ਪੁੱਜਦੇ ਸਾਰ ਹੀ ਇਕ ਖ਼ਾਨ ਬਾਬਾ ਗਰੋਹ ਨੇ ਅਗਵਾ ਕਰ ਲਿਆ ਅਤੇ ਉਸ ਨਾਲ 2 ਹੋਰ ਪੰਜਾਬੀ ਨੌਜਵਾਨ ਵੀ ਅਗਵਾ ਹੋ ਗਏ।ਲੜਕੇ ਦੇ ਪਿਤਾ ਨੇ ਦੱਸਿਆ ਕੀ ਉਨ੍ਹਾਂ ਦਾ ਬੇਟੇ ਦੇ ਅਗਵਾ ਹੋਣ ਦੀ ਵੀਡੀਓ ਕਾਲ ਉਨ੍ਹਾਂ ਨੂੰ ਅਗਲੇ ਦਿਨ ਹੀ ਆ ਗਈ ਸੀ, ਜਿਸ ਵਿਚ ਖ਼ਾਨ ਬਾਬਾ ਗਰੋਹ ਵਲੋਂ 70 ਹਜ਼ਾਰ ਡਾਲਰ ਦੀ ਮੰਗ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਜੇਕਰ ਜਲਦ ਇੰਤਜਾਮ ਨਾ ਕੀਤਾ ਤਾਂ ਉਹ ਨੌਜਵਾਨਾਂ ਦਾ ਹਸ਼ਰ ਬਹੁਤ ਮਾੜਾ ਕਰਨਗੇ ਅਤੇ ਜੁਗਾਂਡਾ ਦੇਸ਼ ਦੇ ਭੇਜੇ ਇਕ ਖਾਤੇ ਵਿਚ ਸਾਰੀ ਰਕਮ ਟਰਾਂਸਫਰ ਕਰਨ ਲਈ ਕਿਹਾ ਗਿਆ, ਜਿਸ ਮਗਰੋਂ ਪਰਿਵਾਰ ਵਲੋਂ ਏਜੰਟ ਨਾਲ ਰਾਬਤਾ ਕੀਤਾ ਗਿਆ ਪਰ ਕੁਝ ਹਾਸਲ ਨਾ ਹੋਣ ’ਤੇ ਪਰਿਵਾਰ ਨੇ ਵੱਖ-ਵੱਖ ਵਿਭਾਗਾ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ, ਜਿਸ ਮਗਰੋਂ ਉਥੋਂ ਦੀ ਅੰਬੈਸੀ ਵਲੋਂ ਬੀਤੇ ਦਿਨ ਪਰਿਵਾਰ ਨਾਲ ਰਾਬਤਾ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੇ ਲੜਕੇ ਹੁਣ ਉਨ੍ਹਾਂ ਦੇ ਸੰਪਰਕ ਵਿਚ ਆ ਗਏ ਹਨ ਅਤੇ ਉਹ ਟਿਕਟਾ ਦਾ ਇਤਜ਼ਾਮ ਕਰਕੇ ਭੇਜਣ ਅਤੇ 3 ਨੌਜਵਾਨਾਂ ਨੂੰ ਜਲਦ ਕਾਨੂੰਨੀ ਕਾਰਵਾਈ ਤਹਿਤ ਤਫਤੀਸ਼ ਕਰਕੇ ਭਾਰਤ ਭੇਜ ਦਿੱਤਾ ਜਵੇਗਾ।ਪਰਿਵਾਰ ਨੇ ਦੱਸਿਆ ਕੀ ਉਨ੍ਹਾਂ ਦੇ ਲੜਕਿਆ ਨੂੰ ਇਥੇ ਲਿਆਉਣ ਲਈ ਸੰਸਦ ਮੈਂਬਰ ਸਤਨਾਮ ਸੰਧੂ ਨੇ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਉਹ ਇਸ ਮਾਮਲੇ ’ਚ ਉਨ੍ਹਾਂ ਦੀ ਮਦਦ ਕਰ ਰਹੇ ਹਨ।ਪਰਿਵਾਰ ਨੇ ਦੱਸਿਆ ਕੀ ਉਨ੍ਹਾਂ ਨੇ ਏਜੰਟ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਲੜਕੇ ਅਤੇ ਉਸ ਦੇ ਸਾਥੀਆ ਨੂੰ ਜਲਦ ਸੁਰੱਖਿਅਤ ਢੰਗ ਨਾਲ ਭਾਰਤ ਲਿਆਂਦਾ ਜਾਵੇ।
ਪਿਛਲੀ ਖ਼ਬਰ ਸੀ.ਜੇ.ਪੀ. ਜੰਤਰ-ਮੰਤਰ ਦਾ ਸੀਜ਼ਨ 2 ਬਹੁਤ ਜਲਦੀ ਸ਼ੁਰੂ ਹੋਵੇਗਾ-ਦਿਪਕੇ ਅਗਲੀ ਖ਼ਬਰ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ-15 ਬੱਸਾਂ ਹੁਸ਼ਿਆਰਪੁਰ ਤੋਂ ਹੋਈਆਂ ਰਵਾਨਾ ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ, ਸਿਸੋਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।