12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਮਰੀਕੀ 100 ਫ਼ੀਸਦੀ ਟੈਰਿਫ਼ ਦਾ ਬਾਸਮਤੀ ’ਤੇ ਅਸਰ ਸੀਮਤ ਹੋਰਮੁਜ਼-ਬਾਬ ਅਲ-ਮੰਦਬ ਖੁੱਲ੍ਹੇ ਤਾਂ ਬਰਾਮਦ ਮੁੜ ਫੜ ਸਕਦੀ ਹੈ ਰਫ਼ਤਾਰ

ਮੂਣਕ, 11 ਅਗਸਤ (ਕੇਵਲ ਸਿੰਗਲਾ)-ਰੂਸ ਤੋਂ ਤੇਲ ਖ਼ਰੀਦਣ ਦੇ ਮੁੱਦੇ ’ਤੇ ਅਮਰੀਕਾ ਵਲੋਂ ਭਾਰਤ ’ਤੇ 100 ਫ਼ੀਸਦੀ ਤੱਕ ਟੈਰਿਫ਼ ਲਾਉਣ ਦੀ ਧਮਕੀ ਨੇ ਵਪਾਰਕ ਹਲਕਿਆਂ ਦੀ ਚਿੰਤਾ ਵਧਾ ਦਿੱਤੀ ਹੈ ਪਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਇਸ ਦਾ ਤੁਰੰਤ ਵੱਡਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ। ਕਾਰਨ ਇਹ ਹੈ ਕਿ ਭਾਰਤ ਦੀ ਕੁੱਲ ਬਾਸਮਤੀ ਬਰਾਮਦ ਦਾ ਕਰੀਬ 5 ਫ਼ੀਸਦੀ ਹੀ ਅਮਰੀਕਾ ਜਾਂਦਾ ਹੈ, ਜਦਕਿ ਸਭ ਤੋਂ ਵੱਡੀਆਂ ਮੰਡੀਆਂ ਖਾੜੀ ਅਤੇ ਪੱਛਮੀ ਏਸ਼ੀਆ ਵਿਚ ਹਨ।

ਅਜੀਤ ਡੈਸਕ 12-08-2026
ਮੂਣਕ, 11 ਅਗਸਤ (ਕੇਵਲ ਸਿੰਗਲਾ)-ਰੂਸ ਤੋਂ ਤੇਲ ਖ਼ਰੀਦਣ ਦੇ ਮੁੱਦੇ ’ਤੇ ਅਮਰੀਕਾ ਵਲੋਂ ਭਾਰਤ ’ਤੇ 100 ਫ਼ੀਸਦੀ ਤੱਕ ਟੈਰਿਫ਼ ਲਾਉਣ ਦੀ ਧਮਕੀ ਨੇ ਵਪਾਰਕ ਹਲਕਿਆਂ ਦੀ ਚਿੰਤਾ ਵਧਾ ਦਿੱਤੀ ਹੈ ਪਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਇਸ ਦਾ ਤੁਰੰਤ ਵੱਡਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ। ਕਾਰਨ ਇਹ ਹੈ ਕਿ ਭਾਰਤ ਦੀ ਕੁੱਲ ਬਾਸਮਤੀ ਬਰਾਮਦ ਦਾ ਕਰੀਬ 5 ਫ਼ੀਸਦੀ ਹੀ ਅਮਰੀਕਾ ਜਾਂਦਾ ਹੈ, ਜਦਕਿ ਸਭ ਤੋਂ ਵੱਡੀਆਂ ਮੰਡੀਆਂ ਖਾੜੀ ਅਤੇ ਪੱਛਮੀ ਏਸ਼ੀਆ ਵਿਚ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025-26 ਵਿਚ ਭਾਰਤ ਨੇ ਰਿਕਾਰਡ 65.2 ਲੱਖ ਮੀਟ੍ਰਿਕ ਟਨ ਬਾਸਮਤੀ ਬਰਾਮਦ ਕੀਤੀ, ਜਿਸ ਦੀ ਕੀਮਤ 50,138 ਕਰੋੜ ਰੁਪਏ (5.67 ਅਰਬ ਡਾਲਰ) ਰਹੀ। ਇਸ ਵਿਚ ਸਾਊਦੀ ਅਰਬ 16.6 ਫ਼ੀਸਦੀ, ਈਰਾਨ 13.9 ਫ਼ੀਸਦੀ, ਇਰਾਕ 11.2 ਫ਼ੀਸਦੀ, ਯੂ.ਏ.ਈ. 8.2 ਫ਼ੀਸਦੀ, ਯਮਨ 5.7 ਫ਼ੀਸਦੀ ਅਤੇ ਅਮਰੀਕਾ 5 ਫ਼ੀਸਦੀ ਹਿੱਸੇ ਨਾਲ ਪ੍ਰਮੁੱਖ ਮੰਜ਼ਿਲਾਂ ਰਹੀਆਂ। ਇਕੱਲੇ ਸਾਊਦੀ ਅਰਬ, ਈਰਾਨ, ਇਰਾਕ ਅਤੇ ਯੂ.ਏ.ਈ. ਦੀ ਹਿੱਸੇਦਾਰੀ 49.9 ਫ਼ੀਸਦੀ ਬਣਦੀ ਹੈ। ਬਾਸਮਤੀ ਦੀ ਖਾੜੀ ਦੇਸ਼ਾਂ ਨੂੰ ਬਰਾਮਦ ਲਈ ਹਾਰਮੂਜ਼ ਅਤੇ ਬਾਬ-ਅਲ-ਮੰਦਬ ਦੇ ਸਮੁੰਦਰੀ ਰਸਤੇ ਬੇਹੱਦ ਅਹਿਮ ਹਨ। ਇਨ੍ਹਾਂ ਰਸਤਿਆਂ ’ਤੇ ਤਣਾਅ ਕਾਰਨ ਜਹਾਜ਼ਾਂ ਦੀ ਆਵਾਜਾਈ, ਫਰੇਟ, ਬੀਮਾ ਅਤੇ ਡਿਲਿਵਰੀ ਸਮਾਂ ਪ੍ਰਭਾਵਿਤ ਹੋਣ ਨਾਲ ਭਾਰਤੀ ਨਿਰਯਾਤਕਾਂ ’ਤੇ ਦਬਾਅ ਵਧਿਆ ਹੈ। ਪੰਜਾਬ ਦੀ ਬਾਸਮਤੀ ਦੀ ਖੇਤੀ ਵਿਦੇਸ਼ੀ ਮੰਗ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਇਸ ਲਈ ਅਮਰੀਕੀ ਟੈਰਿਫ਼ ’ਤੇ ਨਜ਼ਰ ਰੱਖਣ ਦੇ ਨਾਲ ਖਾੜੀ ਦੇਸ਼ਾਂ ਦੀ ਮੰਗ ਅਤੇ ਸਮੁੰਦਰੀ ਆਵਾਜਾਈ ਦੀ ਲਾਗਤ ਵੱਧ ਅਹਿਮ ਬਣ ਜਾਂਦੀ ਹੈ। ਜੇ ਹਾਰਮੂਜ਼ ਅਤੇ ਬਾਬ-ਅਲ-ਮੰਦਬ ਵਿਚ ਸਥਿਰਤਾ ਬਣਦੀ ਹੈ ਅਤੇ ਫਰੇਟ ਤੇ ਬੀਮਾ ਦਰਾਂ ਘਟਦੀਆਂ ਹਨ ਤਾਂ ਬਾਸਮਤੀ ਦੀਆਂ ਖੇਪਾਂ ਖਾੜੀ ਮੰਡੀਆਂ ਤੱਕ ਤੇਜ਼ੀ ਨਾਲ ਪਹੁੰਚ ਸਕਦੀਆਂ ਹਨ। ਇਸ ਨਾਲ ਬਰਾਮਦਕਾਰਾਂ ਦੀ ਖ਼ਰੀਦ ਸਮਰੱਥਾ ਵਧਣ ਅਤੇ ਘਰੇਲੂ ਬਾਸਮਤੀ ਬਾਜ਼ਾਰ ਨੂੰ ਵੀ ਸਹਾਰਾ ਮਿਲਣ ਦੀ ਉਮੀਦ ਹੈ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਨਵਗਠਿਤ ਪਾਰਲੀਮਾਨੀ ਬੋਰਡ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ ਪੰਥ ਤੇ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਜੀ. ਟੀ. ਸੀ .ਚੈਨਲ ਪ੍ਰਬੰਧਕਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।