03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੋਦੀ ਸਰਕਾਰ ਜਲਦ ਕਰਤਾਰਪੁਰ, ਫਿਲੌਰ ਅਤੇ ਆਦਮਪੁਰ ਦੇ ਲੋਕਾਂ ਨੂੰ ਬੰਦ ਰੇਲਵੇ ਫਾਟਕਾਂ ਤੋਂ ਦਿਵਾਏਗੀ ਰਾਹਤ-ਅਵਿਨਾਸ਼ ਚੰਦਰ ਕਲੇਰ

ਅਜੀਤ ਡੈਸਕ 01-07-2026

ਨਵੀਂ ਦਿੱਲੀ, 30 ਜੂਨ (ਅ. ਬ.)- ਕਰਤਾਰਪੁਰ ਅਤੇ ਫਿਲੌਰ ਵਿਧਾਨ ਸਭਾ ਹਲਕਿਆਂ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਨਾਲ ਮੁਲਾਕਾਤ ਕਰਕੇ ਫਿਲੌਰ, ਕਰਤਾਰਪੁਰ ਤੇ ਆਦਮਪੁਰ ਵਿਧਾਨ ਸਭਾ ਖੇਤਰਾਂ ਦੇ ਪ੍ਰਮੁੱਖ ਰੇਲਵੇ ਫਾਟਕਾਂ ’ਤੇ ਅੰਡਰਬ੍ਰਿਜ ਤੇ ਓਵਰਬ੍ਰਿਜ ਬਣਾਉਣ ਦੀ ਮੰਗ ਸਬੰਧੀ ਵਿਸਥਾਰਪੂਰਵਕ ਲਿਖਤੀ ਮੰਗ ਪੱਤਰ ਸੌਂਪਿਆ। ਕਲੇਰ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਲੰਮੇ ਸਮੇਂ ਤੱਕ ਬੰਦ ਰਹਿਣ ਵਾਲੇ ਰੇਲਵੇ ਫਾਟਕਾਂ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਟ੍ਰੈਫਿਕ ਜਾਮ, ਸਮੇਂ ਦੀ ਬਰਬਾਦੀ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧੀਪੁਰ, ਗੋਰਾਇਆ, ਫਿਲੌਰ ਸਥਿਤ ਬਾਬਾ ਸਾਹਿਬ ਅੰਬੇਡਕਰ ਚੌਂਕ ਨੇੜੇ ਰੇਲਵੇ ਫਾਟਕ, ਫਿਲੌਰ-ਬਿਲਗਾ ਰੇਲਵੇ ਫਾਟਕ ਅਤੇ ਆਦਮਪੁਰ ਵਿਧਾਨ ਸਭਾ ਦੇ ਖੁਰਦ ਸਮੇਤ ਹੋਰ ਪ੍ਰਮੁੱਖ ਰੇਲਵੇ ਫਾਟਕਾਂ ’ਤੇ ਤਰਜੀਹ ਦੇ ਆਧਾਰ ’ਤੇ ਅੰਡਰਬ੍ਰਿਜ ਅਤੇ ਓਵਰਬ੍ਰਿਜ ਦਾ ਨਿਰਮਾਣ ਕਰਵਾਇਆ ਜਾਵੇ ।

ਪਿਛਲੀ ਖ਼ਬਰ ਨਰਸ ਸਰਲਾ ਭੱਟ ਦੀ ਹੱਤਿਆ ਮਾਮਲੇ ’ਚ 36 ਸਾਲਾਂ ਬਾਅਦ ਦਾਇਰ ਹੋਇਆ ਦੋਸ਼-ਪੱਤਰ ਅਗਲੀ ਖ਼ਬਰ ਪਾਣੀ ਰੋਕਣ ’ਤੇ ਪਾਕਿ ਵਲੋਂ ਭਾਰਤ ਨੂੰ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।