29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਰਤ ਤੋਂ ਗਏ ਜਥੇ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਕੀਤੇ ਦਰਸ਼ਨ

ਅਜੀਤ ਡੈਸਕ 25-06-2026
ਸ੍ਰੀ ਪੰਜਾ ਸਾਹਿਬ (ਪਾਕਿਸਤਾਨ), 24 ਜੂਨ (ਗੁਰਚਰਨਜੀਤ ਸਿੰਘ ਬਾਵਾ)-ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਭਾਰਤ ਤੋਂ ਪਾਕਿਸਤਾਨ ਗਏ ਜਥੇ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਦੇ ਦਰਸ਼ਨ ਕੀਤੇ । ਇਸ ਮੌਕੇ ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ । ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਈ.ਟੀ.ਪੀ.ਬੀ. ਅਧਿਕਾਰੀਆਂ ਵਲੋਂ ਜਥੇ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ, ਹਰਿਆਣਾ ਦੇ ਪ੍ਰਧਾਨ ਬਾਬਾ ਜਗਤਾਰ ਸਿੰਘ ਤੇ ਦਿੱਲੀ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ । ਸੰਗਤ ਵਲੋਂ ਵਲੀ ਕੰਧਾਰੀ ਜਿਸ ਨੇ ਗੁਰੂ ਨਾਨਕ ਜੀ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਪਹਾੜ ਤੋਂ ਪੱਥਰ ਸੁੱਟਿਆ ਸੀ, ਉਸ ਦੀ ਦਰਗਾਹ, ਪਹਾੜ ਉੱਪਰ ਸਥਿਤ ਦੇ ਦਰਸ਼ਨ ਕੀਤੇ । ਇਸ ਤੋਂ ਪਹਿਲਾਂ ਜਥੇ ਨੇ ਬੱਸਾਂ ਰਾਹੀਂ ਆਉਂਦੇ ਸਮੇਂ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ । ਇਥੇ ਗੁਰੂ ਜੀ ਨੇ 20 ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ । ਇਥੇ ਵੀ ਸੰਗਤ ਨੇ ਕੀਰਤਨ ਦਾ ਆਨੰਦ ਮਾਣਿਆ ਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤੇ ।
ਪਿਛਲੀ ਖ਼ਬਰ ਪਾਕਿ ਦੇ ਰੱਖਿਆ ਮੰਤਰੀ ਦੇ ਪੀ. ਓ. ਕੇ. ਬਾਰੇ ਦਿੱਤੇ ਬਿਆਨ ਨਾਲ ਛਿੜਿਆ ਵਿਵਾਦ ਬਿਲਾਵਲ ਭੁੱਟੋ ਨੇ ਖ਼ਵਾਜਾ ਆਸਿਫ਼ ਦੇ ਅਸ... ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਐਕਟ ਨੂੰ ਬਦਲਣ ਦੀ ਕਾਰਵਾਈ ਮਹਾਰਾਸ਼ਟਰ ਸਰਕਾਰ ਤੁਰੰਤ ਬੰਦ ਕਰੇ- ਬਾਬਾ ਬਲਬੀਰ ਸਿੰਘ 9...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।